Jalandhar Rape News: 60 ਸਾਲਾਂ ਬਜ਼ੁਰਗ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ, ਕੰਮ ਕਰਨ ਦੇ ਬਹਾਨੇ ਕੁੜੀ ਨਾਲ ਕੀਤਾ ਜ਼ਬਰ ਜਨਾਹ

a-60-year-old-man-raped-a-girl
Jalandhar Rape News: ਸਦਰ ਥਾਣੇ ਅਧੀਨ ਆਉਂਦੇ ਪਿੰਡ ਗੋਹੀਰ ਵਿਖੇ ਇਕ 60 ਸਾਲਾ ਬਜ਼ੁਰਗ ਵੱਲੋਂ ਕੁੜੀ ਨੂੰ ਕੰਮ ਕਰਨ ਦੇ ਬਹਾਨੇ ਘਰ ਬੁਲਾ ਕੇ ਜਬਰ ਜ਼ਨਾਹ ਕਰਨ ਦੀ ਸੂਚਨਾ ਮਿਲੀ ਹੈ। ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਲੜਕੀ ਨੇ ਸ਼ਿਕਾਇਤ ‘ਚ ਦੱਸਿਆ ਕਿ ਉਹ ਪੰਜਵੀਂ ਜਮਾਤ ਤੱਕ ਪੜ੍ਹੀ ਹੋਈ ਹੈ ਅਤੇ ਘਰੇਲੂ ਕੰਮਕਾਜ ਕਰਦੀ ਹੈ। ਉਹ ਤਿੰਨ ਭੈਣਾਂ ਅਤੇ ਇਕ ਭਰਾ ਹਨ। 2 ਭੈਣਾਂ ਵਿਆਹੁਤਾ ਹਨ। ਉਸ ਦੀ ਮਾਤਾ ਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਘਰ ‘ਚ ਆਪਣੇ ਪਿਤਾ, ਛੋਟੇ ਭਰਾ ਅਤੇ ਵਿਆਹੁਤਾ ਭੈਣ ਨਾਲ ਰਹਿੰਦੀ ਹੈ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦਾ ਕਹਿਰ, 20 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾ ਨੇ ਦੱਸਿਆ ਕਿ ਉਹ ਸਫਾਈ ਦਾ ਕੰਮ ਕਰ ਕੇ ਵਾਪਸ ਘਰ ਆ ਰਹੀ ਸੀ।ਰਸਤੇ ਵਿਚ ਮੁਲਜ਼ਮ ਕੁਲਬੀਰ ਸਿੰਘ ਉਰਫ ਬਿੱਲਾ (60) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੋਹੀਰ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਸ ਦੇ ਘਰ ਰਸੋਈ ਦੀ ਸਫ਼ਾਈ ਦਾ ਕੰਮ ਕਰ ਜਾਵੇ। ਉਸ ਦੇ ਕਹਿਣ ‘ਤੇ ਉਹ ਉਸ ਦੇ ਘਰ ਕੰਮ ਕਰਨ ਲਈ ਚਲੀ ਗਈ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਕੁਲਬੀਰ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਉਸ ਨੇ ਸਾਰੀ ਗੱਲ ਆਪਣੇ ਪਿਤਾ ਅਤੇ ਭੈਣ ਨੂੰ ਦੱਸੀ ਅਤੇ ਇਸ ਬਾਰੇ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਕੁਲਵੀਰ ਸਿੰਘ ਉਰਫ਼ ਬਿੱਲਾ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਧੀਨ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਦਾ ਅੱਜ ਮੈਡੀਕਲ ਕਰਵਾਇਆ ਗਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ