Gurdaspur News: ਗੁਰਦਾਸਪੁਰ ਦੇ ਪਿੰਡ ਬਾਜੇਕੇ ਵਿੱਚ ਨੂੰਹ ਨੇ ਸੱਸ ਨੂੰ ਪੈਟਰੋਲ ਪਾ ਕੇ ਲਈ ਅੱਗ

in-village-bajeke-daughter-in-law-set-fire-to-mother-in-law

Gurdaspur News: ਗੁਰਦਾਸਪੁਰ ਦੇ ਪਿੰਡ ਬਾਜੇਚੱਕ ‘ਚ ਇਕ ਬੇਰਹਿਮ ਨੂੰਹ ਵਲੋਂ ਆਪਣੀ 43 ਸਾਲਾਂ ਸੱਸ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤ ਡਰਾਇਵਰੀ ਕਰਦਾ ਹੈ, ਜਿਸ ਕਾਰਨ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦਾ ਹੈ। ਉਸਦੀ ਨੂੰਹ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਲੜਦੀ ਰਹਿੰਦੀ ਹੈ।

ਇਹ ਵੀ ਪੜ੍ਹੋ: Moga Murder News: ਮੋਗਾ ਵਿੱਚ ਸਾਹਮਣੇ ਆਇਆ ਆਨਰ ਕਿਲਿੰਗ ਦਾ ਮਾਮਲਾ, 20 ਸਾਲਾਂ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ

ਅੱਜ ਵੀ ਜਦੋਂ ਉਹ ਖੇਤਾਂ ‘ਚੋਂ ਝੋਨਾ ਲਗਾ ਕੇ ਵਾਪਸ ਆ ਕੇ ਸੁੱਤੀ ਪਈ ਤਾਂ ਉਸਦੀ ਨੂੰਹ ਨੇ ਮੋਟਰਸਾਈਕਲ ‘ਚੋਂ ਪੈਟਰੋਲ ਕੱਢ ਕੇ ਉਸ ‘ਤੇ ਪਾ ਕੇ ਅੱਗ ਲਗਾ ਦਿੱਤੀ, ਜਿਸਤੋਂ ਬਾਅਦ ਅੱਧਸੜੀ ਹਾਲਤ ‘ਚ ਉਸਨੇ ਨਲਕੇ ‘ਤੇ ਜਾ ਕੇ ਖੁਦ ਅੱਗ ਬੁਝਾਈ। ਇਸ ਉਪਰੰਤ ਆਲੇ-ਦੁਆਲੇ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਨੂੰਹ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।