Gurdaspur Murder News: ਗੁਰਦਾਸਪੁਰ ਵਿੱਚ ਪਰਿਵਾਰ ਦੇ ਮੁਖੀ ਨੇ ਪਰਿਵਾਰ ਦੇ 11 ਜੀਆਂ ਦੀ ਗੱਲ ਵੱਢ ਕੇ ਕੀਤੀ ਹੱਤਿਆ

in-gurdaspur-the-head-of-the-family-killed-11-members-of-the-family

Gurdaspur Murder News:ਆਪਣੇ ਹੀ ਪਰਿਵਾਰ ਦੇ ਸੁੱਤੇ ਪਏ 11 ਮੈਂਬਰਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਸ਼ੁੱਕਰਪਾਣੋ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਹੱਤਿਆ ਕੀਤੀ ਉਨ੍ਹਾਂ ‘ਚ ਮੁਲਜ਼ਮ ਦੀ ਪਤਨੀ, 4 ਧੀਆਂ, 3 ਪੁੱਤਰ, ਇਕ ਨੂੰਹ, ਇਕ ਪੋਤਰੀ ਅਤੇ ਇਕ ਪੋਤਰਾ ਸ਼ਾਮਲ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਬੁੱਧਵਾਰ ਸਵੇਰੇ ਕਸਬਾ ਸ਼ੁੱਕਰ ਪਾਣੋ ਅਕੀਲ ਪਿੰਡ ਦੇ ਇਕ ਪਰਿਵਾਰ ਦੇ 11 ਲੋਕ ਮ੍ਰਿਤਕ ਪਾਏ ਗਏ।

ਇਹ ਵੀ ਪੜ੍ਹੋ: Shri Muktsar Sahib Suicide News: ਸ਼੍ਰੀ ਮੁਕਤਸਰ ਸਾਹਿਬ ਵਿੱਚ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ASI ਨੇ ਕੀਤਾ ਸੁਸਾਈਡ

ਸਾਰਿਆਂ ਦੀ ਗਲਾ ਵੱਢ ਕੇ ਹੱਤਿਆ ਕੀਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰਨ ‘ਤੇ ਪਾਇਆ ਕਿ ਇਸ ਪਰਿਵਾਰ ਦਾ ਮੁਖੀਆ ਹਰਇਕਬਾਲ ਭੱਟ ਕਿਤੇ ਦਿਖਾਈ ਨਹੀਂ ਦਿੱਤਾ, ਜਿਸ ‘ਤੇ ਪੁਲਸ ਨੂੰ ਸਿੱਧੇ ਸ਼ੱਕ ਹਰਇਕਬਾਲ ਭੱਟ ‘ਤੇ ਹੋਇਆ। ਪੁਲਸ ਨੇ ਕਸਬੇ ਦੇ ਲੋਕਾਂ ਦੀ ਮਦਦ ਨਾਲ ਦੋਸ਼ੀ ਨੂੰ ਇਕ ਬੰਦ ਪਈ ਫੈਕਟਰੀ ਤੋਂ ਫੜਿਆ। ਉਸ ਦੇ ਕੋਲੋਂ ਉਹ ਚਾਕੂ ਵੀ ਬਰਾਮਦ ਹੋਇਆ, ਜਿਸ ਨਾਲ ਉਸ ਨੇ ਆਪਣੇ ਹੀ ਪਰਿਵਾਰ ਦੇ ਲੋਕਾਂ ਦੀ ਹੱਤਿਆ ਕੀਤੀ ਸੀ।

ਇਹ ਵੀ ਪੜ੍ਹੋ: Tarntaran Death News: ਤਰਨਤਾਰਨ ਦੇ ਵਿੱਚ ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ, ਜ਼ਹਿਰੀਲੀ ਸ਼ਰਾਬ ਕਾਰਨ ਹੋਈ ਇਕ ਹੋਰ ਨੌਜਵਾਨ ਦੀ ਮੌਤ

ਪੁਲਸ ਦੇ ਅਨੁਸਾਰ ਦੋਸ਼ੀ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਹੈ ਅਤੇ ਉਹ ਪਹਿਲੇ ਵੀ ਹੱਤਿਆ ਦੇ ਦੋਸ਼ ‘ਚ ਜੇਲ ਕੱਟ ਚੁੱਕਿਆ ਹੈ ਅਤੇ ਅੱਜ ਕੱਲ ਜ਼ਮਾਨਤ ‘ਤੇ ਹੈ। ਪੁਲਸ ਦੋਸ਼ੀ ਦਾ ਟੈਸਟ ਵੀ ਕਰਵਾ ਰਹੀ ਹੈ ਕਿ ਉਸ ਨੇ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ