ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ ‘ਚ ਰੋੜ੍ਹੀਆਂ ਅਸਥੀਆਂ

Husband-murders-wife-suspected-of-having-extra-marital-affair,-And-at-night

ਜਸਵਿੰਦਰ ਸਿੰਘ ਉਰਫ ਬੱਬਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੀ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਹੱਤਿਆ ਕਰ ਦਿੱਤੀ ਹੈ। ਇੰਨਾ ਹੀ ਨਹੀਂ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ੍ਹ ਦਿੱਤੀ।

22 ਮਾਰਚ ਦੀ ਰਾਤ ਨੂੰ ਆਪਣੀ ਪਤਨੀ ਨੂੰ ਸਲਫਾਸ ਦੀਆਂ ਗੋਲੀਆਂ ਖੁਆਈਆਂ ਪਰ ਮੌਤ ਨਾ ਹੋਣ ਕਾਰਨ ਬਾਅਦ ‘ਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਹੈ। ਆਪਣੇ ਅਪਰਾਧ ਨੂੰ ਲੁਕਾਉਣ ਲਈ ਉਸ ਨੇ ਲਾਸ਼ ਨੂੰ ਖੁਰਦ-ਬੁਰਦ ਕਰਕੇ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ‘ਚ ਰੋੜ੍ਹ ਦਿੱਤੀ।

ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਸੱਕਿਆਂਵਾਲੀ ਵਾਸੀ ਜਸਵਿੰਦਰ ਸਿੰਘ ਉਰਫ ਬੱਬਾ ਨੇ 22 ਮਾਰਚ ਨੂੰ ਥਾਣਾ ਵੈਰੋਂਵਾਲ ਵਿਖੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇਣ ਤੋਂ ਬਾਅਦ ਬੱਬਾ ਨੇ ਆਪਣਾ ਫੋਨ ਬੰਦ ਕਰ ਲਿਆ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਦੇ ਸਹੁਰੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ।

ਜਸਵਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਤੇ ਉਸ ਦਾ ਸਸਕਾਰ ਕਰ ਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ ਦਿੱਤੇ।

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਕੀਆਂਵਾਲਾ ਦੇ ਵਸਨੀਕ ਅਜਮੇਰ ਸਿੰਘ ਦੀ ਇੱਕ ਲੜਕੀ ਮਨਪ੍ਰੀਤ ਕੌਰ ਦਾ ਵਿਆਹ 2016 ਵਿੱਚ ਜਸਵਿੰਦਰ ਸਿੰਘ ਉਰਫ ਬੱਬਾ ਨਾਲ ਹੋਇਆ ਸੀ। ਮਨਪ੍ਰੀਤ ਕੌਰ ਇੱਕ 4 ਸਾਲ ਦੇ ਲੜਕੇ ਦੀ ਮਾਂ ਹੈ। ਜਸਵਿੰਦਰ ਸਿੰਘ ਬੱਬਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਨਾਜਾਇਜ਼ ਸੰਬੰਧ ਹੈ।  ਪੁਲਿਸ ਨੇ ਕਾਤਲ ਪਤੀ ਨੂੰ ਕਾਬੂ ਕਰਦੇ ਹੋਏ ਥਾਣਾ ਵੈਰੋਂਵਾਲ ਵਿਖੇ ਮ੍ਰਿਤਕਾ ਦੇ ਭਰਾ ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸਠਿਆਲਾ ਦੇ ਬਿਆਨਾਂ ਹੇਠ ਮਾਮਲਾ ਪਤੀ ਤੇ ਸੱਸ ਨਰਿੰਦਰ ਕੌਰ ‘ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ