ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਅਕਾਲੀ ਆਗੂ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦੇਹਾਂਤ

Huge-shock-to-Shriomani-akali-dal

ਸੀਨੀਅਰ ਆਗੂ ਅਤੇ ਲੁਧਿਆਣਾ ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਅੱਜ ਦੇਹਾਂਤ ਹੋ ਗਿਆ ਹੈ। ਗਿਆਸਪੁਰਾ ਦੇ ਦੇਹਾਂਤ ਕਾਰਨਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ।

ਜਮਾਲਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਉਨ੍ਹਾਂ ਨੇ ਆਖਰੀ ਸਾਹ ਲਏ।ਸ਼ਹਿਰ ਦੇ ਕਈ ਸਿਆਸਤਦਾਨਾਂ ਨੇ ਗਿਆਸਪੁਰਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਦੇ ਨਾਲ ਲੱਗਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਗਿਆਸਪੁਰਾ ਲੰਬੇ ਸਮੇਂ ਤੱਕ ਅਕਾਲੀ ਦਲ ਵਿੱਚ ਰਹੇ ਸਨ। ਉਹ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸਨ।

ਦੱਸ ਦੇਈਏ ਕਿ ਉਹ 2007 ਤੋਂ 2012 ਤੱਕ ਲੁਧਿਆਣਾ ਦੇ ਮੇਅਰ ਰਹੇ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਸ਼ਹਿਰ ਨੂੰ ਕਈ ਵੱਡੇ ਪ੍ਰੋਜੈਕਟ ਪ੍ਰਦਾਨ ਕੀਤੇ ਗਏ। ਇਕ ਵਾਰ ਉਨ੍ਹਾਂ ਨੇ ਹਲਕਾ ਦੱਖਣੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਹਰ ਗਏ ਸਨ। ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਗਿਆਸਪੁਰਾ ਗਿੱਲ ਫਲਾਈਓਵਰ, ਪ੍ਰਤਾਪ ਚੌਕ ਫਲਾਈਓਵਰ, ਲੱਕੜ ਪੁਲ, ਸਿਟੀ ਬੱਸ, ਕੂੜਾ ਪ੍ਰਬੰਧਨ ਪ੍ਰਣਾਲੀ ਦੇ ਤਿੰਨ ਮਿਨੀ ਰੋਜ਼ ਗਾਰਡਨ ਸ਼ਹਿਰ ਨੂੰ ਮਿਲੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ