ਸ੍ਰੀ ਫਤਿਹਗੜ੍ਹ ਸਾਹਿਬ ‘ਚ ਮਨਾਇਆ ਜਾ ਰਿਹਾ ਹੋਲਾ ਮਹੱਲਾ, ਜਾਣੋ ਇਸ ਦਿਨ ਦੀ ਮਹੱਤਤਾ

Hola-Mahal-being-celebrated-at-Fatehgarh-Sahib

ਹੋਲਾ ਮੁਹੱਲਾ ਨੂੰ ਲੈ ਲੈ ਗੁਰੂ ਗੋਬਿੰਦ ਸਿੰਘ ਜੀ ਦੇ ਰੋਪੜ ਵਿਖੇ ਇਤਿਹਾਸਿਕ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਭੱਠਾ ਸਾਹਿਬ ਵਿਖੇ ਵੀ ਸੰਗਤਾ ਵੱਡੀ ਗਿਣਤੀ ਚ ਨਤਮਸਤਕ ਹੋ ਰਹੀਆਂ ਹਨ।ਦੇਸ਼ ਦੇ ਵੱਖ ਵੱਖ ਹਿਸਿਆਂ ਤੋ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲ਼ੀਆਂ ਸੰਗਤਾ ਇੱਥੇ ਵੀ ਹਾਜ਼ਰੀਆਂ ਭਰਦੀਆਂ ਹਨ।

ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾ ਦੇ ਲਈ ਵੀ ਇੱਥੇ ਰਿਹਾਇਸ਼ਾਂ ਤੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ |

ਖ਼ਾਲਸਾ ਪੰਥ ਦੀ ਸਾਜਨਾ ਅਤੇ ਖ਼ਾਲਸਾਈ ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਉਹ ਕ੍ਰਾਂਤੀਕਾਰੀ ਸੁਨੇਹੇ ਸਨ, ਜਿਨ੍ਹਾਂ ਸਦਕਾ ਸਿੱਖ ਕੌਮ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ‘ਚ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ।

ਸ੍ਰੀ ਅਨੰਦਪੁਰ ਸਾਹਿਬ ਅਹਿਮ ਘਟਨਾਵਾਂ ਕਰਕੇ ਸਿੱਖ ਇਤਿਹਾਸ ਨੂੰ ਨਵੀਂ ਦਿਸ਼ਾ ਦੇ ਰੂ-ਬ-ਰੂ ਕਰਦਾ ਹੈ। ਖ਼ਾਲਸਾ ਪੰਥ ਤਿਉਹਾਰਾਂ ਨੂੰ ਆਪਣੀ ਪਛਾਣ ਦੇ ਕੇ ਨਿਵੇਕਲੇ ਢੰਗ ਨਾਲ ਮਨਾਉਂਦਾ ਆ ਰਿਹਾ ਹੈ। ਇਸੇ ਅਨੁਸਾਰ ‘ਹੋਲੀ’ ਦੀ ਥਾਂ ਸਿੱਖ ਕੌਮ ‘ਹੋਲਾ ਮਹੱਲਾ’ ਮਨਾਉਂਦੀ ਹੈ। ਜਦੋਂ ਹੋਲੀ ਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਖ਼ਾਲਸੇ ਦਾ ‘ਹੋਲਾ’ ਹੁੰਦਾ ਹੈ। ਹੋਲੀ ਸਮੁੱਚੇ ਭਾਰਤ ਦਾ ਅਤੇ ਹੋਲਾ ਸਿਰਫ਼ ਸਿੱਖਾਂ ਦਾ ਕੌਮੀ ਤਿਉਹਾਰ ਹੈ।

ਹੋਲੇ ਮਹੱਲੇ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਅਸਥਾਨ ’ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਖ਼ਾਲਸਾ ਪੰਥ ਦੀ ਸਾਜਨਾ ਮਗਰੋਂ ਆਰੰਭ ਹੋਏ ਹੋਲਾ ਮਹੱਲਾ ਦਾ ਮੰਤਵ ਸਿੱਖਾਂ ਅੰਦਰ ‘ਫਤਿਹ’ ਅਤੇ ਚੜ੍ਹਦੀ ਕਲਾ ਦੇ ਅਹਿਸਾਸ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਇਸ ਕਰ ਕੇ ਜਿੱਥੋਂ ਹੋਲਾ ਮਹੱਲਾ ਆਰੰਭ ਹੁੰਦਾ ਹੈ, ਉਸ ਥਾਂ ਦਾ ਨਾਂ ਹੋਲਗੜ੍ਹ੍ ਰੱਖ ਦਿੱਤਾ ਅਤੇ ਜਿੱਥੇ ਸਮਾਪਤ ਹੁੰਦਾ ਹੈ, ਉਸ ਥਾਂ ਦਾ ਨਾਂ ‘ਫਤਿਹਗੜ੍ਹ’ ਰੱਖਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ