ਹਾਈਕੋਰਟ ਵਲੋਂ ਭੋਲਾ ਡਰੱਗ ਮਾਮਲੇ ਦੇ ਮੁਲਜ਼ਮ ਨੂੰ ਜ਼ਮਾਨਤ

high court

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੇ ਭੋਲਾ ਡਰੱਗ ਮਾਮਲੇ ਦੇ ਮੁਲਜ਼ਮ ਦਵਿੰਦਰ ਕਾਂਤ ਸ਼ਰਮਾ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਦਵਿੰਦਰ ਕਾਂਤ ਸ਼ਰਮਾ ਨੂੰ ਜ਼ਮਾਨਤ ਦਿੰਦਿਆਂ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹਦਾਇਤਾਂ ਦਿੱਤੀਆਂ ਕਿ ਤਫਤੀਸ਼ ਪੂਰੀ ਹੋਣ ਤੋਂ ਬਾਅਦ ਟਰਾਇਲ ਕੋਰਟ ਵਿੱਚ ਕਿਸੇ ਵੀ ਮੁਲਜ਼ਮ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰੇਗੀ।

ਚੀਫ ਜਸਟਿਸ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਈਡੀ ਇਨ੍ਹਾਂ ਹਦਾਇਤਾਂ ‘ਤੇ ਇੱਕ ਪਾਲਿਸੀ ਤਿਆਰ ਕਰੇ। ਇਸ ਪਾਲਿਸੀ ਮੁਤਾਬਕ ਤਫਤੀਸ਼ ਪੂਰੀ ਹੋਣ ਤੋਂ ਬਾਅਦ ਈਡੀ ਪ੍ਰੀਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ ਤਹਿਤ ਕਿਸੇ ਵੀ ਮੁਲਜ਼ਮ ਦੀ ਟਰਾਇਲ ਕੋਰਟ ਵਿੱਚ ਜ਼ਮਾਨਤ ਦਾ ਵਿਰੋਧ ਨਹੀਂ ਕਰੇਗੀ।

ਚੀਫ਼ ਜਸਟਿਸ ਦੀਆਂ ਹਦਾਇਤਾਂ ਲੈਣ ਤੋਂ ਬਾਅਦ ਇੰਨਫੋਰਸਮੈਂਟ ਡਾਇਰੈਕਟਰੇਟ ਨੇ ਅਗਲੇ ਹਫਤੇ ਪਾਲਿਸੀ ਤਿਆਰ ਕਰਨ ਲਈ ਬੈਠਕ ਰੱਖੀ ਹੈ। ਇਸ ਮੀਟਿੰਗ ਵਿੱਚ ਸਾਰੇ ਪੱਖ ਵਿਚਾਰ ਕੇ ਪਾਲਿਸੀ ਤਿਆਰ ਕੀਤੀ ਜਾਵੇਗੀ।

Source:AbpSanjha