Punjab Weather Updates: ਪੰਜਾਬ ਵਿੱਚ ਪਈ ਬਾਰਿਸ਼ ਨੇ ਤੋੜਿਆ 44 ਸਾਲ ਪੁਰਾਣਾ ਰਿਕਾਰਡ

heavy-rainfall-in-august-44-years-record-in-punjab

Punjab Weather Updates:  ਮਾਨਸੂਨ ‘ਚ ਜੁਲਾਈ ਦੌਰਾਨ ਔਸਤ ਤੋਂ ਕਰੀਬ 10 ਫੀਸਦ ਘੱਟ ਬਾਰਸ਼ ਹੋਈ, ਜਦਕਿ ਅਗਸਤ ‘ਚ 44 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਅਗਸਤ ‘ਚ ਹੁਣ ਤਕ ਔਸਤ ਤੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਹਾਲਾਂਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ, ਅਗਲੇ ਮਹੀਨੇ ਸਤੰਬਰ ‘ਚ ਮਾਨਸੂਨ ਦੀ ਰਫ਼ਤਾਰ ਮੰਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Captain Amarinder Singh Quarantined: ਕੋਰੋਨਾ ਕਾਰਨ ਕੈਪਟਨ ਅਮਰਿੰਦਰ ਸਿੰਘ ਹੋਏ ਸੱਤ ਦਿਨਾਂ ਲਈ ਕੁਆਰੰਟੀਨ

IMD ਦੇ ਡਾਇਰੈਕਟਰ ਡਾ.ਮ੍ਰਿਤੁੰਜਿਆ ਮਹਾਪਾਤਰ ਨੇ ਕਿਹਾ, ਮਾਨਸੂਨ ਸਬੰਧੀ ਹੁਣ ਤਕ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ। ਅਗਸਤ ਮਹੀਨੇ ‘ਚ ਜ਼ੋਰਦਾਰ ਬਾਰਸ਼ ਹੋਈ, ਪਰ ਅਗਲੇ ਮਹੀਨੇ ਸਤੰਬਰ ‘ਚ ਮਾਨਸੂਨ ਦੀ ਰਫ਼ਤਾਰ ਹੌਲ਼ੀ-ਹੌਲ਼ੀ ਕਮਜ਼ੌਰ ਪੈ ਸਕਦੀ ਹੈ। ਪਰ ਜਿੰਨ੍ਹਾਂ ਇਲਾਕਿਆਂ ‘ਚ ਹੁਣ ਤਕ ਘੱਟ ਬਾਰਸ਼ ਹੋਈ ਉੱਥੇ ਬਾਰਸ਼ ਦੀ ਗਤੀਵਿਧੀ ਵਧ ਸਕਦੀ ਹੈ।

ਇਹ ਵੀ ਪੜ੍ਹੋ: Hoshiarpur Bribe Case News: ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਨੂੰ 45000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ

IMD ਦੀ ਤਾਜ਼ਾ ਰਿਪੋਰਟ ਮੁਤਾਬਕ ਇਕ ਅਗਸਤ ਤੋਂ 28 ਅਗਸਤ ਤਕ ਦੇਸ਼ਭਰ ‘ਚ 296.2 ਮਿਲੀਮੀਟਰ ਬਾਰਸ਼ ਹੋਈ ਹੈ। ਜਦਕਿ ਮਹੀਨੇ ਦੌਰਾਨ ਔਸਤ ਬਾਰਸ਼ 237.2 ਮਿਲੀਮੀਟਰ ਹੁੰਦੀ ਹੈ। ਇਸ ਤਰ੍ਹਾਂ ਦੇਸ਼ ਭਰ ‘ਚ ਅਗਸਤ ‘ਚ ਔਸਤ ਤੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਇਸ ਤੋਂ ਪਹਿਲਾਂ 1976 ‘ਚ ਅਗਸਤ ਮਹੀਨੇ ਦੌਰਾਨ ਔਸਤ ਤੋਂ 28.4 ਫੀਸਦ ਜ਼ਿਆਦਾ ਬਾਰਸ਼ ਹੋਈ ਸੀ। ਜਦਕਿ 1901 ਤੋਂ ਲੈਕੇ 2020 ਦੌਰਾਨ ਅਗਸਤ ‘ਚ ਸਭ ਤੋਂ ਜ਼ਿਆਦਾ ਬਾਰਸ਼ 1926 ‘ਚ ਹੋਈ ਸੀ। ਜਦ ਔਸਤ ਤੋਂ 33 ਫੀਸਦ ਜ਼ਿਆਦਾ ਬਾਰਸ਼ ਰਿਕਾਰਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ ਹਰ ਰੋਜ਼ ਆ ਰਹੇ ਨੇ ਕੋਰੋਨਾ ਦੇ ਨਵੇਂ ਕੇਸ, ਬੀਤੇ ਦਿਨ 126 ਨਵੇਂ ਮਾਮਲਿਆਂ ਦੀ ਪੁਸ਼ਟੀ 18 ਲੋਕਾਂ ਦੀ ਮੌਤ

IMD ਦੇ ਅੰਕੜਿਆਂ ਦੇ ਮੁਤਾਬਕ ਅਗਸਤ ‘ਚ ਸਭ ਤੋਂ ਜ਼ਿਆਦਾ ਬਾਰਸ਼ ਮੱਧ ਭਾਰਤ ‘ਚ ਹੋਈ ਹੈ। ਜੋਕਿ ਔਸਤ ਤੋਂ 57 ਫੀਸਦ ਜ਼ਿਆਦਾ ਹੈ। ਪੂਰਬ ਅਤੇ ਉੱਤਰ-ਪੂਰਬ ਭਾਰਤ ‘ਚ ਔਸਤ ਤੋਂ 18 ਫੀਸਦ ਘੱਟ ਬਾਰਸ਼ ਹੋਈ ਹੈ। ਅਗਸਤ ‘ਚ ਉੱਤਰ-ਪੱਛਮ ਭਾਰਤ ‘ਚ ਔਸਤ ਤੋਂ ਇਕ ਫੀਸਦ ਜ਼ਿਆਦਾ ਦੱਖਣੀ ਪ੍ਰਾਇਦੀਪ ਭਾਰਤ ‘ਚ ਔਸਤ ਤੋਂ 42 ਫੀਸਦ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ