Punjab News: ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਯੋਜਨਾ ਤਹਿਤ ਹਰਸਿਮਰਤ ਬਾਦਲ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

harsimrat-badal-makes-big-announcement-for-farmers

Punjab News: ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਸਕੀਮਾਂ ਦਾ ਐਲਾਨ ਕੀਤਾ ਸੀ ਤੇ ਇਸ ਆਤਮ ਨਿਰਭਰ ਤਹਿਤ ਸਬਜ਼ੀ ਤੇ ਫਲ ਕਾਸ਼ਤਕਾਰਾਂ ਲਈ ਫੂਡ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਰੀਆਂ ਸਬਜ਼ੀਆਂ ਤੇ ਫਲਾਂ ‘ਤੇ ਸਬਸਿਡੀ ਦਾ ਲਾਭ ਮਿਲੇਗਾ। ਮੰਤਰਾਲਾ ਵਲੋਂ ਉਤਪਾਦਨ ਖੇਤਰ ਤੋਂ ਵੱਡੇ ਖਪਤ ਕੇਂਦਰਾਂ ਤੱਕ ਫਸਲਾਂ ਦੀ ਆਵਾਜਾਈ ਦੇ ਨਾਲ ਭੰਡਾਰਨ ਲਈ ਵੀ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਕਿਸਾਨਾਂ ਤੇ ਸਬੰਧਿਤ ਸੰਸਥਾਨਾਂ ਨੂੰ ਆਤਮ ਨਿਰਭਰ ਭਾਰਤ ਦੀ ਇਸ ਲਾਹੇਵੰਦ ਯੋਜਨਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਵੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: LockdowninPunjab: ਐੱਫ.ਡੀ.ਏ. ਨੇ ਕੀਤੀ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਨੂੰ ਕੀਤਾ ਜ਼ਬਤ, 90 ਤੋਂ ਜਿਆਦਾ ਕੈਮਿਸਟਾਂ ਦੇ ਲਾਇਸੈਂਸ ਕੀਤੇ ਰੱਦ

ਉਨ੍ਹਾਂ ਦਾ ਕਹਿਣਾ ਹੈ ਕਿ ਫ਼ਲ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਤਾਲਾਬੰਦੀ ਕਾਰਨ ਪੈਦਾ ਹੋਈਆਂ ਦਿੱਕਤਾਂ ਤੋਂ ਬਚਾਉਣ ਅਤੇ ਫਸਲ ਦੀ ਕਟਾਈ/ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਆਪਰੇਸ਼ਨ ਗ੍ਰੀਨ ਸਕੀਮ ਨੂੰ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਫਸਲਾਂ ਤੋਂ ਵਧਾ ਕੇ ਫਲਾਂ ਤੇ ਸਬਜ਼ੀਆਂ ਦੀਆਂ ਸਾਰੀਆਂ ਫਸਲਾਂ ਨੂੰ ਇਸ ਅਧੀਨ ਲੈ ਲਿਆ ਗਿਆ ਹੈ। ਬੀਬਾ ਬਾਦਲ ਦਾ ਕਹਿਣਾ ਹੈ ਕਿ ਪਹਿਲਾਂ ਟਮਾਟਰ, ਆਲੂ ਤੇ ਪਿਆਜ਼ ਤੇ ਸਬਸਿਡੀ ਮਿਲਦੀ ਸੀ ਪਰ ਹੁਣ ਸਾਰੀਆਂ ਸਬਜ਼ੀਆਂ ਤੇ ਫਲਾਂ ‘ਤੇ ਸਬਸਿਡੀ ਦਾ ਲਾਭ ਮਿਲੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।