‘ਆਪ’ ਉਮੀਦਵਾਰ ਦਾ ਸਨੀ ਦਿਓਲ ਤੇ ਹਮਲਾ, ਕਿਹਾ ਉਹ ਨਲ਼ਕੇ ਪੁੱਟਦਾ ਪਰ ਮੈਂ ਗ਼ਰੀਬਾਂ ਲਈ ਨਲ਼ਕੇ ਲਗਵਾਉਂਦਾ

peter masih attacks sunny deol

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁਹੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਨੇ ਬੀਜੇਪੀ ਉਮੀਦਵਾਰ ਸਨੀ ਦਿਓਲ ਤੇ ਹਮਲਾ ਕਰਦਿਆਂ ਕਿਹਾ ਕਿ ਸਨੀ ਦਿਓਲ ਤਾਂ ਸਿਰਫ ਲੋਕਾਂ ਦੇ ਨਲਕੇ ਪੁੱਟਣੇ ਜਾਣਦਾ ਹੈ , ਜਦਕਿ ਉਹ ਆਪ ਗਰੀਬ ਲੋਕਾਂ ਦੇ ਨਲਕੇ ਲਗਵਾਉਣ ਵਾਸਤੇ ਜਾਣੇ ਜਾਂਦੇ ਹਨ। ਇਸ ਮੌਕੇ ਤੇ ਪੀਟਰ ਮਸੀਹ ਨੇ ਕਿਹਾ ਕਿ ਉਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵੱਡੇ ਫ਼ਰਕ ਨਾਲ ਚੋਣਾਂ ਜਿੱਤਣਗੇ।

ਇਹ ਵੀ ਪੜ੍ਹੋ : ‘ਆਪ’ ਪੰਜਾਬ ਦੀ ਸਾਰੀ ਲੋਕ ਸਭ ਸੀਟਾਂ ਤੇ ਫੇਰੇਗੀ ਝਾੜੂ

ਪੀਟਰ ਮਸੀਹ ਨਾਲ ਮੌਜੂਦ ‘ਆਪ’ ਪਾਰਟੀ ਇੰਚਾਰਜ ਅਮਨ ਅਰੋੜਾ ਨੇ ਬੀਜੇਪੀ ਤੇ ਪੀ.ਐਮ ਮੋਦੀ ਤੇ ਹਮਲਾ ਕਰਦਿਆਂ ਕਿਹਾ ਓਹਨਾ ਨੇ ਪਿਛਲੇ 5 ਸਾਲਾਂ ਦੇ ਅਪਣੇ ਕਾਰਜਕਾਲ ਵਿੱਚ ਸਿਰਫ ਜੁਮਲੇਬਾਜੀ ਹੀ ਕੀਤੀ ਹੈ ਤੇ ਕੰਮ ਕੋਈ ਵੀ ਨਹੀਂ ਕੀਤਾ। ਉਹ ਤਾਂ ਸਿਰਫ਼ ਜੁਮਲੇ ਹੀ ਸੁਣਾਉਂਦੇ ਹਨ। ਵਿਜੇ ਸਾਂਪਲਾ ਦੀ ਬਲੀ ਦੀ ਮਿਸਾਲ ਦਿੰਦਿਆਂ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਨੂੰ ਆਪਣੀ ਪਾਰਟੀ ਦੇ ਲੀਡਰਾਂ ਤੇ ਥੋੜ੍ਹਾ ਜਿਹਾ ਵੀ ਭਰੋਸਾ ਨਹੀਂ ਹੈ। ਇਸ ਕਰਕੇ ਹੀ ਉਹ ਫ਼ਿਲਮੀ ਸਿਤਾਰਿਆਂ ਤੇ ਅਦਾਕਾਰਾਂ ਦਾ ਸਾਥ ਲੈ ਰਹੀ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਬੀਜੇਪੀ ਨੂੰ ਗੁਰਦਾਸਪੁਰ ਤੋਂ ਸਾਂਸਦ ਰਹੇ ਵਿਨੋਦ ਖੰਨਾ ਦੀ ਮੌਤ ਮਗਰੋਂ ਓਹਨਾਂ ਦੀ ਪਤਨੀ ਕਵਿਤਾ ਖੰਨਾ ਤੇ ਵੀ ਭਰੋਸਾ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਨੇ ਹਲਕੇ ਵਿੱਚ ਕੋਈ ਕੰਮ ਹੀ ਨਹੀਂ ਕਰਾਇਆ ਤਾਂ ਉਹ ਵੋਟਾਂ ਹੀ ਕਿਵੇਂ ਲੈਣਗੇ। ਇਸ ਕਰਕੇ ਉਹ ਇੱਕ ਨਵਾਂ ਚਿਹਰਾ ਸਾਹਮਣੇ ਲੈਕੇ ਆਏ ਹਨ।