PUBG Game News: ਮਾਂ ਵੱਲੋਂ PUBG ਗੇਮ ਖੇਡਣ ਤੋਂ ਰੋਕਣ ਤੇ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ, ਮੰਜ਼ਰ ਦੇਖ ਕੇ ਹੋ ਜਾਉਗੇ ਹੈਰਾਨ

girl-try-to-commit-suicide-due-to-pubg-in-gurdaspur
PUBG Game News: ‘ਪਬ-ਜੀ’ ਗੇਮ ਦੇ ਬੈਨ ਹੋਣ ਦੀ ਬਾਵਜੂਦ ਵੀ ਇਸ ਦਾ ਅਸਰ ਨੌਜਵਾਨਾਂ ‘ਤੇ ਪੈ ਰਿਹਾ ਹੈ, ਜਿਸ ਕਰਕੇ ਸਦਮੇ ‘ਚ ਗਏ ਕਈ ਨੌਜਵਾਨਾਂ ਵਲੋਂ ਹੁਣ ਤੱਕ ਆਪਣੇ ਖ਼ਤਮ ਕਰ ਦਿੱਤਾ ਗਿਆ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਮਾਂ ਵਲੋਂ ਕੁੜੀ ਨੂੰ ਮੋਬਾਇਲ ‘ਤੇ ‘ਪਬ ਜੀ’ ਗੇਮ ਖੇਡਣ ਤੋਂ ਰੋਕਣ ‘ਤੇ ਉਸ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਦੇ ਡਾਕਟਰਾਂ ਅਨੁਸਾਰ ਕੁੜੀ ਦੀ ਹਾਲਤ ਨਾਜ਼ੁਕ ਹੈ।

ਇਹ ਵੀ ਪੜ੍ਹੋ: Farmer Ordinance Protest: ਆਰਡੀਨੈਂਸਾਂ ਬਿਲ ਨੂੰ ਲੈ ਕੇ ਕਿਸਾਨਾਂ ਨਾਲ ਡਟਿਆ ਰਹੇਗਾ ਸ਼੍ਰੋਮਣੀ ਅਕਾਲੀ ਦਲ: ਪਰਮਿੰਦਰ ਢੀਂਡਸਾ

ਸਿਵਲ ਹਸਪਤਾਲ ਗੁਰਦਾਸਪੁਰ ‘ਚ ਦਾਖਲ 17 ਸਾਲਾ ਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਨਿਵਾਸੀ ਪਿੰਡ ਮਲੂਕਚੱਕ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਅੱਜ ਘਰ ‘ਚ ਮੋਬਾਇਲ ‘ਤੇ ‘ਪਬ ਜੀ’ ਗੇਮ ਖੇਡ ਰਹੀ ਸੀ। ਮੈਂ ਉਸ ਨੂੰ ਰੋਕਿਆ ਅਤੇ ਮੋਬਾਇਲ ‘ਤੇ ਹਰ ਸਮੇਂ ਗੇਮ ਖੇਡਦੇ ਰਹਿਣ ਲਈ ਝਿੜਕਿਆ ਵੀ ਸੀ। ਉਸ ਤੋਂ ਬਾਅਦ ਮੈਂ ਬਾਜ਼ਾਰ ਕਿਸੇ ਕੰਮ ਨਾਲ ਚਲੀ ਗਈ ਅਤੇ ਜਦੋਂ ਵਾਪਸ ਆਈ ਤਾਂ ਸਿਮਰਨਜੀਤ ਕੌਰ ਬਾਥਰੂਮ ‘ਚ ਡਿੱਗੀ ਪਈ ਸੀ ਅਤੇ ਬੇਹੋਸ਼ੀ ਦੀ ਹਾਲਤ ‘ਚ ਸੀ। ਉਸ ਨੇ ਘਰ ‘ਚ ਕਣਕ ‘ਚ ਪਾਉਣ ਵਾਲੀ ਦਵਾਈ ਖਾ ਲਈ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਸਿਮਰਨਜੀਤ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ