ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ , ਸਸਤਾ ਹੋਏਗਾ ਪੈਟਰੋਲ ਤੇ ਡੀਜ਼ਲ

fuel prices reduced in punjab

ਮਹਿੰਗੇ ਪੈਟਰੋਲ ਤੇ ਡੀਜ਼ਲ ਦੇ ਭਾਅ ਤੋਂ ਅੱਕੇ ਪੰਜਾਬੀਆਂ ਲਈ ਰਾਹਤ ਦੀ ਖ਼ਬਰ ਹੈ। ਸੋਮਵਾਰ ਨੂੰ ਵਿੱਤੀ ਵਰ੍ਹੇ 2019-20 ਲਈ ਬਜਟ ਪੇਸ਼ ਦੌਰਾਨ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਅੱਜ ਰਾਤ ਤੋਂ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ।

ਪੰਜਾਬ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘਟਾਉਣ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਅਸਰ ਪਵੇਗਾ। ਵੈਟ ਵਿੱਚ ਕੀਤੇ ਤਾਜ਼ਾ ਫੇਰਬਦਲ ਮਗਰੋਂ ਪੈਟਰੋਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ ਤੇ ਡੀਜ਼ਲ ਦਾ ਭਾਅ ਤਕਰੀਬਨ ਇੱਕ ਰੁਪਏ ਫ਼ੀ ਲੀਟਰ ਘੱਟ ਹੋ ਜਾਵੇਗਾ।

ਇਸ ਵਾਲੇ ਪੈਟਰੋਲ ‘ਤੇ 35.12 ਤੇ ਡੀਜ਼ਲ ‘ਤੇ 16.74 ਫੀਸਦੀ ਵੈਟ ਲੱਗ ਰਿਹਾ ਹੈ। ਇਸ ਕਰਕੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ, ਜੋ ਸੋਮਵਾਰ ਨੂੰ ਅੱਧੀ ਰਾਤ ਤੋਂ ਘੱਟ ਜਾਣਗੀਆਂ।

Source:AbpSanjha