ਕੋਰੋਨਾ ਵੈਕਸੀਨ ਲਗਵਾਉਣ ‘ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ

Free meals will be allotted to the people in restaurants on corona vaccine

ਦੁਨੀਆਂ ਦੇ ਤਮਾਮ ਦੇਸ਼ਾਂ ਵੀ ਸਥਿਤੀ ਚੰਗੀ ਨਹੀਂ ਹੈ। ਮਾਹਰ ਇਸ ਸਮੇਂ ਮਹਾਂਮਾਰੀ ਨੂੰ ਰੋਕਣ ਲਈ ਟੀਕੇ ਨੂੰ ਸਭ ਤੋਂ ਮਜ਼ਬੂਤ ਤਰੀਕਾ ਮੰਨ ਰਹੇ ਹਨ ਪਰ ਇਸ ‘ਤੇ ਦੁਨੀਆ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ।

ਦੂਜੇ ਪਾਸੇ ਕਈ ਦੇਸ਼ ਅਜਿਹੇ ਹਨ ਜਿਥੇ ਕਈ ਕਿਸਮਾਂ ਦੇ ਟੀਕੇ ਮੌਜੂਦ ਹਨ ਪਰ ਉੱਥੋਂ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ ਹਨ।

ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਦਿਲ ਖਿੱਚਵੇਂ ਆਫ਼ਰ ਦੇ ਰਹੀਆਂ ਹਨ। ਇਨ੍ਹਾਂ ਵਿਚ ਰੈਸਟੋਰੈਂਟਾਂ ਵਿਚ ਮੁਫਤ ਖਾਣੇ ਤੋਂ ਲੈ ਕੇ ਮੁਫ਼ਤ ਬੀਅਰ ਅਤੇ ਬਾਰਾਂ ਵਿਚਸਸਤੀ ਸ਼ਰਾਬ ਤੋਂ ਲੈ ਕੇ ਭੰਗ ਤੱਕ ਦੀਆਂ ਪੇਸ਼ਕਸ਼ਾਂ ਸ਼ਾਮਲ ਹਨ।

ਸਰਕਾਰ ਅਤੇ ਕੰਪਨੀਆਂ ਟੀਕਾ ਲਗਵਾਉਣ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ ਤਾਂ ਕੁਝ ਸ਼ਹਿਰਾਂ ਵਿਚ ਲਾਜ਼ਮੀ ਟੀਕਾਕਰਨ ਦੇ ਹੁਕਮ ਦੀ ਸੁਣਵਾਈ ਕੀਤੀ ਗਈ ਹੈ। ਓਥੇ ਹੀ ਹੈਨਾਨ ਸੂਬੇ ਦੇ ਇਕ ਸ਼ਹਿਰ ਵਿਚ ਸਥਾਨਕ ਸਰਕਾਰ ਨੇ ਟੀਕਾ ਨਾ ਲਗਵਾਉਣ ਵਾਲੇ ਨੂੰ ਨੌਕਰੀ ਤੋਂ ਕੱਢਣ ਦੇ ਚਿਤਾਵਨੀ ਦੇ ਨਾਲ  ਬੱਚਿਆਂ ਦੀ ਪੜਾਈ ਅਤੇ ਘਰ ਤੱਕ ਖੋਹਣ ਦੀ ਧਮਕੀ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ