Corona Virus in Punjab : ਪੰਜਾਬ ਵਿੱਚ ਕੋਰੋਨਾ ਨਾਲ ਚੌਥੀ ਮੌਤ, 12 ਡਾਕਟਰ ਤੇ 33 ਸਟਾਫ ਕਰਮੀ ਕੁਆਰੰਟੀਨ

Fourth Death in Punjab due to Corona Virus

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੋਈ ਚੌਥੀ ਮੌਤ। ਨਯਾਗਾਓਂ ‘ਚ ਮਿਲੇ 65 ਸਾਲਾ ਬਜ਼ੁਰਗ ਮਰੀਜ਼ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਸਦੀ ਰਿਪੋਰਟ ਸੋਮਵਾਰ ਨੂੰ ਪੋਜ਼ੀਟਿਵ ਆਈ ਸੀ। ਯੂਟੀ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਕੇ ਦੱਸਿਆ ਕਿ ਨਯਾਗਾਓਂ ਦੇ ਕੋਰੋਨਾ ਲਾਗ ਵਾਲੇ ਵਿਅਕਤੀ ਦੀ ਅੱਜ ਸਵੇਰੇ 11: 35 ਤੇ ਪੀਜੀਆਈ ਵਿਖੇ ਮੌਤ ਹੋ ਗਈ।

ਬਜ਼ੁਰਗ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਇਸ ਲਈ ਜਿਵੇਂ ਹੀ ਕੋਰੋਨਾ ਦੀ ਪੁਸ਼ਟੀ ਹੋਈ ਪੀ ਜੀ ਆਈ ਤੋਂ ਲੈਕੇ ਚੰਡੀਗੜ੍ਹ ਸੈਕਟਰ -16 ਜੀਐਮਐਸਐਚ ਪ੍ਰਸ਼ਾਸਨ ਹਿਲ ਗਿਆ, ਕਿਉਂਕਿ ਬਜ਼ੁਰਗ ਵਿੱਚ ਪਹਿਲਾਂ ਕੋਰੋਨਾ ਦੇ ਸੰਕੇਤ ਨਹੀਂ ਦਿਖੇ ਸਨ ਅਤੇ ਸਧਾਰਣ ਇਲਾਜ ਕੀਤਾ ਜਾ ਰਿਹਾ ਸੀ।

ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਨੇ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਸਟਾਫ ਨੂੰ ਕੁਆਰੰਟੀਨ ਕਰ ਦਿੱਤਾ। ਇਨ੍ਹਾਂ ਵਿੱਚ 5 ਡਾਕਟਰ, 22 ਨਰਸਿੰਗ ਸਟਾਫ, 5 ਸੈਨੀਟੇਸ਼ਨ ਅਟੈਂਡੈਂਟ ਅਤੇ 4 ਹਸਪਤਾਲ ਅਟੈਂਡੈਂਟ ਸ਼ਾਮਲ ਹਨ। ਓਥੇ ਜੀਐਮਐਸਐਚ ਦੇ ਮੈਡੀਸਨ ਵਿਭਾਗ ਦੇ ਪੰਜ ਡਾਕਟਰ ਸਮੇਤ ਦੋ ਐਮਰਜੈਂਸੀ ਮੈਡੀਕਲ ਅਧਿਕਾਰੀ, ਇੱਕ ਰੇਡੀਓਗ੍ਰਾਫਰ ਅਤੇ ਇੱਕ ਸਟਾਫ ਨਰਸ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Corona Virus Punjab : ਪੰਜਾਬ ਵਿੱਚ ਕਰਫਿਊ 14 ਅਪ੍ਰੈਲ ਤੱਕ ਵਧਿਆ, ਸਾਰਿਆਂ ਸਰਹੱਦਾਂ ਸੀਲ ਕਰਨ ਦੇ ਆਦੇਸ਼

ਜਾਣਕਾਰੀ ਮੁਤਾਬਕ ਮਰੀਜ਼ ਪੀਜੀਆਈ ਆਉਣ ਤੋਂ ਪਹਿਲਾਂ ਦੋ ਵਾਰ ਸੈਕਟਰ -16 ਵਿਚ ਜੀਐਮਐਸਐਚ ਵੀ ਗਿਆ ਸੀ। ਦੋਵਾਂ ਹਸਪਤਾਲਾਂ ਵਿੱਚ ਹੋਰ ਲੋਕਾਂ ਨੂੰ ਲਾਗ ਤੋਂ ਬਚਾਉਣ ਲਈ ਕੁਆਰੰਟੀਨ ਕੀਤਾ ਗਿਆ ਹੈ।

ਅਜੇ ਤੱਕ ਨਾ ਤਾਂ ਮਰੀਜ਼ ਦੇ ਯਾਤਰਾ ਇਤਿਹਾਸ ਦਾ ਪਤਾ ਚੱਲਿਆ ਹੈ ਅਤੇ ਨਾ ਹੀ ਇਹ ਪਤਾ ਲੱਗਿਆ ਹੈ ਕਿ ਉਹ ਹਸਪਤਾਲ ਆਉਣ ਤੋਂ ਪਹਿਲਾਂ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਨਯਾਗਾਓਂ ਸਮੇਤ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਹੈ। ਪ੍ਰਭਾਵਿਤ ਬਜ਼ੁਰਗ ਦੇ ਪਰਿਵਾਰ, ਮਕਾਨ ਮਾਲਕ ਅਤੇ ਹੋਰ ਕਿਰਾਏਦਾਰਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ਵਿੱਚ Corona Virus ਨਾਲ ਮਹਿਲਾ ਦੀ ਮੌਤ, ਇਲਾਕੇ ਵਿੱਚ ਹੋਈ ਘੇਰਾਬੰਦੀ

ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਨੁਸਾਰ, ਮਰੀਜ਼ ਪੰਜਾਬ ਪੁਲਿਸ ਦਾ ਰਿਟਾਇਰਡ ਕਰਮਚਾਰੀ ਹੈ ਅਤੇ ਪਹਿਲਾਂ ਹੀ ਫੇਫੜਿਆਂ ਦੀ ਇਨਫੈਕਸ਼ਨ ਦਾ ਸ਼ਿਕਾਰ ਸੀ। ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤੀ ਨਾਲ ਨਯਾਗਾਓਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

ਸਿਵਲ ਸਰਜਨ ਨੇ ਕਿਹਾ ਕਿ ਨਯਾਗਾਓਂ ਵਿੱਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਨਯਾਗਾਓਂ ਨੂੰ ਸਵੇਰੇ ਸੀਲ ਕਰ ਦਿੱਤਾ ਗਿਆ ਸੀ ਜਦੋਂਕਿ ਦੁਪਹਿਰ ਤੱਕ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਗਿਆ ਹੈ। ਨਯਾਗਾਓਂ ਵਿਚ ਸਿਹਤ ਵਿਭਾਗ ਦੀ ਟੀਮ ਪਹੁੰਚੀ ਅਤੇ ਜਾਂਚ ਲਈ ਲੋਕਾਂ ਦੇ ਸੈਂਪਲ ਇਕੱਠੇ ਕੀਤੇ। ਇਸ ਨਾਲ ਸਿਹਤ ਵਿਭਾਗ ਨੇ ਇਨਫੈਕਸ਼ਨ ਵਾਲੇ ਮਰੀਜ਼ ਦੇ ਪਰਿਵਾਰ ਨੂੰ ਆਪਣੀ ਨਿਗਰਾਨੀ ਹੇਠ ਲਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ