Corona in Punjab: ਪੰਜਾਬ ਵਿੱਚ COVID19 ਦਾ ਕਹਿਰ, ਫਿਰੋਜ਼ਪੁਰ ਵਿੱਚ Corona ਦਾ ਪਹਿਲਾ ਕੇਸ ਆਇਆ ਸਾਹਮਣੇ

firts-corona-positive-case-in-ferozepur

Corona in Punjab: ਫਿਰੋਜ਼ਪੁਰ ’ਚ ਵੀ Coronavirus ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ। Coronavirus ਦਾ ਪਾਜ਼ੇਟਿਵ ਮਰੀਜ਼ ਏ.ਸੀ.ਪੀ. ਲੁਧਿਆਣਾ ਦਾ ਗਨਮੈਨ ਹੈ, ਜਿਸ ਦੀ Corona ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਗੰਨਮੈਨ ਜ਼ਿਲਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਦੇ ਨੇੜਲੇ ਪਿੰਡ ਵਾੜਾ ਭਾਈ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਮਰੀਜ਼ ਦੇ Corona ਪਾਜ਼ੇਟਿਵ ਹੋਣ ਦੀ ਇਹ ਪੁਸ਼ਟੀ ਫਿਰੋਜ਼ਪੁਰ ਦੇ ਡੀ.ਸੀ ਵਲੋਂ ਫੋਨ ’ਤੇ ਕੀਤੀ ਗਈ ਹੈ।

ਇਹ ਵੀ ਪੜ੍ਹੋ: Corona in Punjab: Corona ਮਹਾਂਮਾਰੀ ਦੇ ਦੌਰਾਨ ਪੰਜਾਬ ਸਰਕਾਰ ਨੇ ਬਰਨਾਲਾ ਤੇ ਪੱਟੀ ਦੀਆਂ ਜੇਲ੍ਹਾਂ ਨੂੰ ਐਲਾਨਿਆ ਇਕਾਂਤਵਾਸ

ਜਿਸ ਦੀ ਲਿੱਖਤੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡੀ.ਸੀ. ਨੇ ਦੱਸਿਆ ਕਿ ਉਕਤ ਮਰੀਜ਼ ਨੂੰ 1 ਅਪ੍ਰੈਲ ਤੋਂ ਹੀ ਕੁਆਰੰਟਾਈਨ ਕਰਕੇ ਰੱਖਿਆ ਹੋਇਆ ਸੀ। ਇਸ ਦੌਰਾਨ ਫਿਰੋਜ਼ਪੁਰ ਦੇ ਡੀ.ਐੱਸ.ਪੀ ਸਤਨਾਮ ਸਿੰਘ ਦੀ ਅਗਵਾਈ ’ਚ ਪੁਲਸ ਵਲੋਂ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਮਰੀਜ਼ ਕਿਹੜੇ ਲੋਕਾਂ ਦੇ ਸਪੰਰਕ ’ਚ ਸੀ, ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ