Corona in Fatehgarh Sahib: ਫਤਹਿਗੜ੍ਹ ਸਾਹਿਬ ਵਿੱਚ Corona ਦਾ ਕਹਿਰ, Corona ਕਾਰਨ ਹੋਈ ਪਹਿਲੀ ਮੌਤ

first-corona-death-in-fatehgarh-sahib

Corona in Fatehgarh Sahib: ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਪਹਿਲੀ ਮੌਤ ਹੋ ਗਈ ਗਈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਸਥਿਤ ਊਸ਼ਾ ਮਾਤਾ ਮੰਦਰ ਦੇ ਮੁੱਖ ਸੇਵਾਦਾਰ ਤੇ ਸਾਧੂ ਸਮਾਜ ਦੇ ਸੂਬਾ ਪ੍ਰਧਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜਦੋਂ ਇਸ ਬਾਰੇ ਸਿਵਲ ਸਰਜਨ ਐਨ. ਕੇ. ਅਗਰਵਾਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ‘ਤੇ ਹੀ ਦੱਸਿਆ ਕਿ ਇਹ ਮਾਮਲਾ ਫਤਿਹਗੜ੍ਹ ਸਾਹਿਬ ਦਾ ਨਹੀਂ ਹੈ।

ਇਹ ਵੀ ਪੜ੍ਹੋ: Punjab News: ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ, ਖੁਸ਼ੀ ਮੌਕੇ ਗੋਲੀ ਚਲਾਉਣ ਤੇ ਹੋ ਸਕਦੀ ਹੈ 2 ਸਾਲ ਕੈਦ

ਦੂਜੇ ਪਾਸੇ ਬੱਸੀ ਪਠਾਣਾ ਦੇ ਸੀਨੀਅਰ ਲੋਕਾਂ ਨੇ ਕਿਹਾ ਹੈ ਕਿ ਬੱਸੀ ਪਠਾਣਾ ‘ਚ ਗੁਰੂ ਜੀ ਦੀ ਬਹੁਤ ਦੇਣ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾ ਸਵਾਮੀ ਮਹਾਦੇਵ 1 ਜੂਨ ਨੂੰ ਇੱਥੋਂ ਆਪਣੀ ਬੇਟੀ ਕੋਲ ਹਰਿਦੁਆਰ ਗਏ ਸਨ, ਜਿੱਥੇ ਉਹ ਬੀਮਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਹਸਪਤਾਲ ‘ਚ ਉਨ੍ਹਾਂ ਦੀ ਕੋਰਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ,

ਜਿੱਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਸਵਾਮੀ ਜੀ ਦੇ ਪੂਰੇ ਦੇਸ਼ ‘ਚ ਵੱਖ-ਵੱਖ ਡੇਰੇ ਹਨ ਅਤੇ ਕੋਰੋਨਾ ਕਾਲ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਲੋਕਾਂ ਨੇ ਸਵਾਮੀ ਜੀ ਦਾ ਅੰਤਿਮ ਸੰਸਕਾਰ ਬੱਸੀ ਪਠਾਣਾ ‘ਚ ਹੀ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੇ ਕੋਰੋਨਾ ਜਾਂਚ ਲਈ ਸਿਵਲ ਹਸਪਤਾਲ ਵੱਲੋਂ ਨਮੂਨੇ ਲੈ ਲਏ ਗਏ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਨ ਹੋਣ ਵਾਲੀ ਇਹ 122ਵੀਂ ਮੌਤ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।