ਪੰਜਾਬ ਦੇ 9 ਸ਼ਹਿਰਾਂ ਵਿੱਚ ਲੱਗੀ ਪਟਾਕੇ ਚਲਾਉਣ ‘ਤੇ ਪਾਬੰਦੀ, ਲੋਕਾਂ ਵਲੋਂ ਕੀਤੀ ਜਾ ਰਹੀ ਇਹ ਮੰਗ

Firecrackers Banned in 9 cities of Punjab

ਦੀਵਾਲੀ ਦੇ ਨਾਲ-ਨਾਲ ਪ੍ਰਦੂਸ਼ਣ ਵਧਣ ਦੀ ਵੀ ਚਿੰਤਾ ਹੈ। ਇਸ ਲਈ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਦੇ ਪੱਧਰ ਵਿੱਚ ਗਿਰਾਵਟ ਨਾਲ ਨਜਿੱਠਣ ਲਈ, ਕੁਝ ਰਾਜਾਂ ਨੇ ਪਹਿਲਾਂ ਹੀ ਪਟਾਕਿਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਦੀਵਾਲੀ, ਜੋ ਕਿ ਸਭ ਤੋਂ ਵੱਧ ਉਡੀਕੇ ਜਾਨ ਵਾਲੇ ਭਾਰਤੀ ਤਿਉਹਾਰਾਂ ਵਿੱਚੋਂ ਇੱਕ ਹੈ, ਬਿਲਕੁਲ ਨੇੜੇ ਹੈ ਲੋਕ ਇਸ ਨੂੰ ਆਪਣੇ ਜੋਸ਼ੀਲੇ ਤਰੀਕੇ ਨਾਲ ਮਨਾਉਣ ਲਈ ਤਿਆਰ ਹਨ।

ਪੰਜਾਬ ਸਰਕਾਰ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ਦੀ ਇਜਾਜ਼ਤ ਕੇਵਲ ਥੋੜ੍ਹੇ ਸਮੇਂ ਲਈ ਹੀ ਦਿੱਤੀ ਹੈ। ਪਰ ਪੰਜਾਬ ਦੇ ਨੌਂ ਸ਼ਹਿਰ ਹਨ ਜਿੱਥੇ ਗਰੀਨ ਟ੍ਰਿਬਿਊਨਲ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ।

ਇਹਨਾਂ ਸ਼ਹਿਰਾਂ ਦੇ ਬੱਚਿਆਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਵੇ। ਉਹ ਕਹਿੰਦੇ ਹੈ ਕਿ ਸਾਲ ਬਾਅਦ ਖੁਸ਼ੀ ਦਾ ਤਿਉਹਾਰ ਹੁੰਦਾ ਹੈ। ਅਸੀਂ ਪਟਾਕੇ ਵੀ ਖਰੀਦੇ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਬੱਚੇ ਪਹਿਲਾਂ ਹੀ ਆਪਣੇ ਘਰਾਂ ਵਿਚ ਬੰਦ ਹਨ ਅਤੇ ਹੁਣ ਉਹ ਪਟਾਕੇ ਵੀ ਨਹੀਂ ਚਲਾ ਸਕਦੇ ਹਨ।

ਲੁਧਿਆਣਾ ਦੇ ਐਸਡੀਐਮ ਖੰਨਾ ਹਰਬੰਸ ਸਿੰਘ ਨੇ ਕਿਹਾ, ਅੱਜ ਸਾਨੂੰ ਪਤਾ ਲੱਗਾ ਹੈ ਕਿ ਗਰੀਨ ਟ੍ਰਿਬਿਊਨਲ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨੂੰ ਲਾਗੂ ਕੀਤਾ ਜਾਵੇਗਾ। ਪਰ ਉਨ੍ਹਾਂ ਕਿਹਾ ਕਿ ਉਹ ਖੰਨਾ ਵਿੱਚ ਪਟਾਕੇ ਵੇਚਣ ਲਈ ਪਹਿਲਾਂ ਹੀ ਲਾਇਸੈਂਸ ਜਾਰੀ ਕਰ ਚੁੱਕੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ