ਕਪੂਰਥਲਾ ਵਿੱਚ ਰੇਲਵੇ ਕੋਚ ਫੈਕਟਰੀ ਦੇ ਬਾਹਰ ਅੱਗ ਲੱਗੀ, 400 ਝੁੱਗੀਆਂ ਸੜ ਕੇ ਸੁਆਹ

Fire-breaks-out-outside-railway-coach-factory-in-kapurthala

ਰੇਲਵੇ ਕੋਚ ਫੈਕਟਰੀ ਦੇ ਬਾਹਰ ਭਿਆਨਕ ਅੱਗ ਲੱਗ ਗਈ, ਜਿਸ ਨੇ ਨਜ਼ਦੀਕੀ ਝੁੱਗੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਤਕਰੀਬਨ 400 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਇਕ ਛੋਟੀ ਜਿਹੀ ਚੰਗਿਆੜੀ ਨਾਲ ਭੜਕ ਪਈ ਜਿਸ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ ਰੋਟੀ ਖੋਹ ਲਈ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈਅੱਗ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫ਼ੀ ਦੱਸਿਆ ਗਿਆ ਹੈ।

ਕੁਝ ਐਲਪੀਜੀ ਸਿਲੰਡਰ ਫਟਣ ਦੀ ਗੱਲ ਕਹੀ ਜਾ ਰਹੀ ਹੈ, ਪਰ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ