ਮੋਗਾ ‘ਚ ਵਿਆਹ ਦੌਰਾਨ ਦੋ ਧਿਰਾਂ ਵਿਚਾਲੇ ਝੜਪ , ਚੱਲੀਆਂ ਡਾਂਗਾਂ-ਸੋਟੇ ਤੇ ਇੱਟਾਂ-ਰੋੜੇ

moga

ਜ਼ਿਲ੍ਹਾ ਮੋਗਾ ਦੇ ਮਹਾਰਾਜਾ ਪੈਲੇਸ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਦੌਰਾਨ ਅਚਾਨਕ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਡਾਂਗਾਂ-ਸੋਟੇ ਚੱਲਣੇ ਸ਼ੁਰੂ ਹੋ ਗਏ। ਦੇਖਦਿਆਂ ਹੀ ਦੇਖਦਿਆਂ ਕੁਰਸੀਆਂ ਵੀ ਖਿੱਲਰ ਗਈਆਂ ਅਤੇ ਪੈਲੇਸ ਦੀ ਵੀ ਭੰਨ੍ਹ-ਤੋੜ ਕੀਤੀ ਗਈ।

ਦਰਅਸਲ ਸ਼ਾਮ 4 ਵਜੇ ਦੇ ਕਰੀਬ ਉਦੋਂ ਮਾਹੌਲ ਖਰਾਬ ਹੋ ਗਿਆ ਜਦੋਂ ਵਿਆਹ ਸਮਾਗਮ ਵਿੱਚ ਆਨੰਦ ਮਾਣ ਰਹੀਆਂ ਦੋਵੇਂ ਧਿਰਾਂ ਅਚਾਨਕ ਆਪਸ ਵਿੱਚ ਬਹਿਸਬਾਜ਼ੀ ਕਰਨ ਲੱਗ ਪਈਆਂ। ਲੜਾਈ ਦੇ ਕਾਰਨਾਂ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਮਾਮਲਾ ਵਧ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Source:AbpSanjha