ਇੱਕ ਵਾਰ ਮੁੜ ਵਿਵਾਦਾਂ ‘ਚ ਫਿਰੋਜ਼ਪੁਰ ਕੇਂਦਰੀ ਜੇਲ੍ਹ, ਅਣਜਾਣ ਸਖਸ਼ ਵਲੋਂ ਜੇਲ੍ਹ ਅੰਦਰ ਸੁੱਟਿਆ ਗਿਆ ਇਹ ਸਾਮਾਨ

Ferozepur Central Jail is once again in controversy

ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 2 ਰੈੱਡ.ਮੀ ਦੇ ਟਚ ਸਕ੍ਰੀਨ ਮੋਬਾਇਲ ਫੋਨ, 2 ਹੈੱਡਫੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਹਨ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ASI ਦਿਲੀਪ ਸਿੰਘ ਨੇ ਦੱਸਿਆ ਕੀ ਜੇਲ ਸੁਪਰੀਡੈਂਟ ਵਲੋਂ ਭੇਜੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕੀ ਸਹਾਇਕ ਸੁਪਰੀਡੈਂਟ ਸੁਖਵੰਤ ਸਿੰਘ ਅਤੇ ਉਨਾਂ ਦੇ ਸਾਥੀ ਕਰਮਚਾਰੀ ਜਦੋਂ ਜੇਲ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਨਾਂ ਨੁੰ ਬਾਹਰੋਂ ਟੇਪ ਵਿੱਚ ਲਪੇਟਿਆ ਪੈਕੇਟ ਮਿਲਿਆ। ਜਿਸ ਨੁੰ ਖੋਲਣ ਤੇ ਦੋ ਟੱਚ ਮੋਬਾਇਲ ਦੋ ਹੈਡਫੋਨ ਅਤੇ ਦੋ ਡਾਟਾ ਕੇਬਲ ਬਰਾਮਦ ਹੋਇਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਹਰਸਿਮਰਤ ਬਾਦਲ ਦਾ ਇਸਤੀਫ਼ਾ ਕੀਤਾ ਮਨਜ਼ੂਰ

ਉਨਾਂ ਨੇ ਦੱਸਿਆ ਕੀ ਇਸ ਦੀ ਬਰਾਮਦਗੀ ਨੁੰ ਲੈਕੇ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਅਣਜਾਣ ਆਦਮੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਹ ਮੋਬਾਇਲ ਫੋਨ ਅਤੇ ਹੋਰ ਸਾਮਾਨ ਕਿਸੇ ਆਦਮੀ ਵਲੋਂ ਸੁਟਿਆ ਗਿਆ ਹੈ। ਉਸ ਦਾ ਪਤਾ ਲਗਾਇਆ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ