ਕਲਯੁਗੀ ਪਿਓ ਦਾ ਕਾਰਾ, ਜਵਾਈ ਨਾਲ ਮਿਲ ਕੇ ਧੀ ਦਾ ਕੀਤਾ ਕਤਲ

father killed his daughter with help of her husband

ਥਾਣਾ ਖੁਈਆਂ ਸਰਵਰ ਪੁਲਸ ਨੇ ਇਕ ਜਨਾਨੀ ਦੀ ਉਸਦੇ ਪਿਤਾ ਤੇ ਉਸਦੇ ਪਤੀ ਵਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ‘ਚ ਉਸਦੇ ਪਿਤਾ ਤੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰਮਨ ਕੁਮਾਰ ਕਰ ਰਹੇ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਦੇ ਸਰਪੰਚ ਮੰਗਤ ਰਾਮ ਨੇ ਦੱਸਿਆ ਕੀ 24 ਤਾਰੀਖ ਨੂੰ ਸ਼ਾਮ 6 ਵਜੇ 32 ਸਾਲਾਂ ਗੁਰਮੀਤ ਕੌਰ ਪਤੀ ਗੁਰਦੇਵ ਸਿੰਘ ਅਤੇ ਪਿਤਾ ਮੁਖਤਿਆਰ ਸਿੰਘ ਨੇ ਗੁਰਮੀਤ ਕੌਰ ਦੇ ਗੱਲ ਵਿੱਚ ਰੱਸੀ ਪਾ ਕੇ ਗੱਲ ਕੁੱਟ ਕੇ ਉਸਦੀ ਹਤਿਆ ਕਰ ਦਿੱਤੀ। ਪੁਲਿਸ ਨੇ ਸਰਪੰਚ ਮੰਗਤ ਰਾਮ ਦੇ ਬਿਆਨਾਂ ਦੇ ਅਧਾਰ ਤੇ ਉਕਤ ਮੁਲਜ਼ਮਾਂ ਖਿਲਾਫ 302 ਅਤੇ 34 ਧਾਰਾ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਜਦੋਂ ਇਸ ਬਾਰੇ ਸੱਬ ਇੰਸਪੈਕਟਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕੀ ਉਕਤ ਜਨਾਨੀ ਦੇ ਕਿਸੇ ਨਾਲ ਪ੍ਰੇਮ ਸੰਬੰਧ ਸੀ। ਜਿਸ ਕਾਰਨ ਨਾਰਾਜ ਪਤੀ ਅਤੇ ਪਿਤਾ ਨੇ ਇਸ ਕਤਲ ਨੂੰ ਅੰਜਾਮ ਦਿੱਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ