ਪਿਓ ਨੇ ਕੀਤਾ ਨਾਬਾਲਿਗ ਧੀ ਦਾ ਕਤਲ, 17 ਸਾਲਾਂ ਧੀ ਨੂੰ ਮਾਰ ਕੇ ਨੂੰ ਛੱਪੜ ‘ਚ ਸੁੱਟਿਆ

Father killed his 17 year old daughter in Moga Punjab

ਮੋਗਾ ਜ਼ਿਲੇ ਵਿੱਚ ਪੈਂਦੇ ਪਿੰਡ ਚੂਹੜਚੱਕ ਦੀ 17 ਸਾਲਾਂ ਲੜਕੀ ਦੇ ਪ੍ਰੇਮ ਸਬੰਧ ਅਪਣੇ ਹੀ ਪਿੰਡ ਦੇ ਲੜਕੇ ਨਾਲ ਸੀ। ਜਦੋਂ ਇਸ ਬਾਰੇ ਲੜਕੀ ਦੇ ਪਿਉ ਨੁੰ ਪਤਾ ਲੱਗਿਆ ਤਾਂ ਉਸਨੇ ਆਪਣੀ ਅਣਖ ਖਾਤਰ ਲੜਕੀ ਦਾ ਗਲਾ ਘੁੱਟ ਉਸਨੁੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸਦੀ ਲਾਸ਼ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤੀ। ਇਸ ਘਟਨਾ ਤੇ ਅਜੀਤਵਾਲ ਥਾਣਾ ਮੁੱਖੀ ਨੇ ਦੱਸਿਆ ਕੀ ਲੜਕੀ ਅਮਨਦੀਪ ਦਾ ਅਪਨੇ ਪਿੰਡ ਦੇ ਲੜਕੇ ਨਾਲ ਪ੍ਰੇਮ ਸੰਬੰਧ ਸੀ। ਜਿਸ ਦਾ ਪਤਾ ਲੱਗਣ ਤੇ ਉਸ ਦੇ ਪਿਤਾ ਵਲੋਂ ਇਹ ਬਰਦਾਸ਼ ਨਹੀਂ ਹੋਏ ਅਤੇ ਉਸਨੇ ਅਣਖ ਖਾਤਰ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਿੰਡ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ।

ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਖਿਲਾਫ ਧਾਰਾ 302 ਤੇ 201 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੱਗੇ ਪਤਾ ਲਾਇਆ ਜਾਵੇਗਾ ਕਿ ਇਸ ਕਤਲ ਵਿੱਚ ਹੋਰ ਕੌਣ ਸ਼ਾਮਲ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ