ਫਤਿਹਗੜ੍ਹ ਚੂੜੀਆਂ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਤਿੰਨ ਵਿਅਕਤੀ ਕੀਤੇ ਗ੍ਰਿਫਤਾਰ

ਬਟਾਲਾ (ਬੇਰੀ) : ਬੀਤੇ ਦਿਨ ਫਤਿਹਗੜ੍ਹ ‘ਚੂੜੀਆਂ ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਕਵੀਸ਼ਰ ਸਮੇਤ 3 ਲੋਕਾਂ ਦੇ ਵਿਰੁੱਧ ਥਾਣਾ ਫਤਿਹਗੜ੍ਹ ‘ਚੂੜੀਆਂ ਨੇ ਸ੍ਰੀ ਗੁਟਕਾ ਸਾਹਿਬ ਨੂੰ ਅਗਨੀਭੇਂਟ ਕਰਨ ਦਾ ਕੇਸ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਦਮਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਵਾਰਡ ਨੰ. 4 ਦਸ਼ਮੇਸ਼ ਨਗਰ ਫਤਿਹਗੜ੍ਹ ਚੂੜੀਆਂ ਦੇ ਨਿਵਾਸੀ ਹਨ ਊਨਾ ਨੇ ਪੁਲਸ ਨੂੰ ਬਿਆਨਾਂ ਦਰਜ ਕਰਾਇਆ ਹੈ ਕਿ ਬੀਤੀ ਦਿਨੀ 28 ਮਈ ਵਾਲੇ ਦਿਨ ਦੁਪਹਿਰ ਨੂੰ ਕਰੀਬ ਪੌਣੇ ਦੋ ਵਜੇ ਉਹ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਲੱਭਦਾ ਹੋਇਆ ਘਰ ਤੋਂ ਬਾਹਰ ਗਿਆ ਤਾਂ ਉਸ ਨੇ ਦੇਖਿਆ ਕਿ ਸ੍ਰੀ ਗਟਕਾ ਸਾਹਿਬ ਦੇ ਜਲੇ ਹੋਏ ਅੰਗ ਗਲੀ ‘ਚ ਖਿੱਲਰੇ ਹੋਏ ਸਨ। ਇਸੇ ਦੌਰਾਨ ਜਦੋਂ ਉਹ ਆਪਣੇ ਗੁਆਂਢੀ ਕਰਤਾਰ ਸਿੰਘ ਨੂੰ ਨਾਲ ਲੈ ਕੇ ਥੋੜ੍ਹਾ ਹੋਰ ਅੱਗੇ ਗਿਆ ਤਾਂ ਖਾਲੀ ਪਲਾਟ ‘ਚ ਉਸ ਨੂੰ ਅੱਧਜਲੀ ਰਾਖ ਪਈ ਦਿਖਾਈ ਦਿੱਤੀ, ਜਿਸ ਨੂੰ ਚੈਕ ਕੀਤਾ ਤਾਂ ਉਸ ਵਿਚੋਂ ਬਲਵਿੰਦਰ ਸਿੰਘ ਜੌਹਲ ਪੁੱਤਰ ਬੇਲਾ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਜੋ ਕਿ ਕਵੀਸ਼ਰ ਹੈ ਦੀ ਹੱਥ ਲਿਖੀ ਡਾਇਰੀ ਅਤੇ ਸ੍ਰੀ ਗੁਟਕਾ ਸਾਹਿਬ ਜੀ ਦੇ ਹੋਰ ਜਲੇ ਹੋਏ ਅੰਗ ਮਿਲੇ। ਹਰਦਮਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਲਵਿੰਦਰ ਸਿੰਘ ਜੌਹਲ ਵੀ ਉਨ੍ਹਾਂ ਕੋਲ ਆ ਗਿਆ ਅਤੇ ਕਹਿਣ ਲੱਗਾ ਕਿ ਸਾਡੇ ਪਰਿਵਾਰ ਤੋਂ ਗਲਤੀ ਹੋ ਗਈ ਹੈ।

fatehgadh

ਉਸ ਤੋਂ ਬਾਅਦ ਊਨਾ ਨੇ ਸਾਰੀ ਘਟਨਾ ਦੀ ਸੂਚਨਾ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਦਿੱਤੀ। ਜਿਸਦੇ ਬਾਅਦ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਹਰਦਮਨ ਸਿੰਘ ਦੇ ਬਿਆਨਾਂ ‘ਤੇ ਕਵੀਸ਼ਰ ਬਲਵਿੰਦਰ ਸਿੰਘ ਜੌਹਲ ਸਮੇਤ ਉਸਦੇ ਪੁੱਤਰ ਗੁਰਜੀਤ ਸਿੰਘ ਉਰਫ ਰਾਜੂ ਤੇ ਨੂੰਹ ਹਰਵਿੰਦਰ ਕੌਰ ਉਰਫ ਰਜਨੀ ਪਤਨੀ ਗੁਰਜੀਤ ਸਿੰਘ ਉਰਫ ਰਾਜੂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੇ ਬਾਅਦ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।