ਪਿਛਲੇ 40 ਘੰਟਿਆਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੱਦੋ ਜਹਿਦ ਕਰ ਰਿਹਾ ਹੈ ਬੋਰਵੈੱਲ ਵਿੱਚ ਡਿੱਗਿਆ ਫ਼ਤਹਿ

Fatehveer Singh

ਸੰਗਰੂਰ : ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਸਿੰਘ 6 ਜੂਨ ਕਰੀਬ 4 ਵਜੇ ਉਦੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿਚ ਜਾ ਡਿੱਗਾ ਜਦੋਂ ਉਹ ਆਪਣੇ ਘਰ ਦੇ ਨੇੜੇ ਖੇਤਾਂ ਵਿਚ ਖੇਡ ਰਿਹਾ ਸੀ। ਲਗਭਗ 2 ਦਿਨਾਂ ਬਾਅਦ ਅੱਜ ਸਵੇਰੇ 5 ਵਜੇ ਦੇ ਕਰੀਬ ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿਵੀਰ ਦੇ ਸਿਰ ਹਿੱਲਣ ਦੀਆਂ ਤਸਵੀਰਾ ਸਾਹਮਣੇ ਆਈਆਂ ਨੇ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਹਾਲੇ ਵੀ ਉਸ ਦੇ ਸਾਹ ਚੱਲ ਰਹੇ ਹਨ। ਅੱਜ ਤੋਂ ਠੀਕ ਦੋ ਦਿਨ ਬਾਅਦ 10 ਜੂਨ ਨੂੰ ਫ਼ਤਹਿਵੀਰ ਸਿੰਘ ਦਾ ਜਨਮ ਦਿਨ ਹੈ ।

ਇਹ ਵੀ ਪੜੋ: ਪੁਲਿਸ ਹਿਰਾਸਤ ‘ਚ ਜਸਪਾਲ ਦੀ ਮੌਤ ਦਾ ਕੀ ਹੈ ਰਾਜ਼ ? ਜਾਣੋ ਹੁਣ ਤਕ ਦੀ ਪੂਰੀ ਜਾਣਕਾਰੀ

ਫ਼ਤਹਿਵੀਰ ਸਿੰਘ ਹਾਲੇ ਵੀ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ ਮੌਤ ਨਾਲ ਲੜ ਰਿਹਾ ਹੈ ਅਤੇ ਜ਼ਿੰਦਗੀ ਲਈ ਜੂਝ ਰਿਹਾ ਹੈ। ਹਾਲੇ ਵੀ ਉਸ ਨੂੰ ਬਾਹਰ ਕੱਢਣ ਦੇ ਬਚਾਅ ਕਾਰਜ ਜਾਰੀ ਹਨ। ਪਿਛਲੇ ਲੰਮੇ ਸਮੇਂ ਤੋਂ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਕਿਸੇ ਮਸ਼ੀਨ ਦੇ ਵਰਤੋਂ ਨਾ ਹੋ ਸਕਣ ਤੇ ਉਸ ਦੇ ਬਚਾਅ ਕਾਰਜ ਵਿੱਚ ਦੇਰੀ ਹੋ ਰਹੀ ਹੈ। ਹਾਲੇ ਤੱਕ 150 ਫੁੱਟ ਬੋਰ ਦੇ ਬਰਾਬਰ ਤਕਰੀਬਨ 80-90 ਫੁੱਟ ਤੱਕ ਦਾ ਬੋਰਵੈੱਲ ਹੇਠਾਂ ਉੱਤਰਨ ਲਈ ਪੁੱਟਿਆ ਜਾ ਚੁੱਕਾ ਹੈ। ਹਰ ਇੱਕ ਦੀ ਹੀ ਅਰਦਾਸ ਹੈ ਕਿ ਫ਼ਤਹਿ ਨੂੰ ਬਚਾ ਲਿਆ ਜਾਵੇਗਾ।