ਕਿਸਾਨਾਂ ਨੇ ਕੈਪਟਨ ਸਰਕਾਰ ਖਿਲਾਫ ਕੱਡਿਆ ਮੋਰਚਾ , ਕੀਤਾ ਰੇਲਾਂ ਦਾ ਚੱਕਾ ਜਾਮ

farmer stopped trains at amritsar rail line near jandiala

ਕਿਸਾਨਾਂ ਨੇ ਕਰਜ਼ਾ ਮੁਆਫੀ ਤੇ ਫਸਲਾਂ ਦੇ ਪੂਰੇ ਮੁੱਲ ਦੀ ਮੰਗ ਕਰਦਿਆਂ ਰੇਲ ਰੋਕੂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬਾਅਦ ਦੁਪਹਿਰ ਤਿੰਨ ਵਜੇ ਤੋਂ ਕੋਈ ਵੀ ਟ੍ਰੇਨ ਜਲੰਧਰ ਤੋਂ ਅੰਮ੍ਰਿਤਸਰ ਨਹੀਂ ਪਹੁੰਚੀ ਹੈ। ਧਰਨੇ ਕਾਰਨ 17 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।

ਕਿਸਾਨਾਂ ਨੇ ਸੰਪੂਰਨ ਕਰਜ਼ ਮੁਆਫ਼ੀ ਨਾ ਕਰਨ ਦੀ ਵਾਅਦਾ ਖ਼ਿਲਾਫੀ ਕਰਨ ਲਈ ਕੈਪਟਨ ਸਰਕਾਰ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਲਈ ਮੋਦੀ ਸਰਕਾਰ ਖ਼ਿਲਾਫ ਜੰਮ ਕੇ ਭੜਾਸ ਕੱਢੀ। ਕਿਸਾਨ ਅੰਮ੍ਰਿਤਸਰ ਤੋਂ ਪਹਿਲਾਂ ਜੰਡਿਆਲਾ ਨੇੜੇ ਪਟੜੀ ‘ਤੇ ਬੈਠੇ ਹਨ ਤੇ ਆਪਣੀਆਂ ਮੰਗਾਂ ਮੰਨਣ ਮਗਰੋਂ ਹੀ ਧਰਨਾ ਚੁੱਕਣ ਦਾ ਐਲਾਨ ਕੀਤਾ।

ਧਰਨੇ ਕਾਰਨ ਹੇਠ ਦਿੱਤੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ-

trains cancelled due to farmer protest

Source:AbpSanjha