ਤੀਜੇ ਦਿਨ ਵੀ ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਜਾਰੀ

farmer protest

1.ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਤੀਜੇ ਦਿਨ ਵੀ ਜਾਰੀ ਹੈ। 

farmer protest day 3

2. ਕਿਸਾਨਾਂ ਦੇ ਇਸ ਪ੍ਰਦਰਸ਼ਨ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਰੇਲ ਸੇਵਾਵਾਂ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀਆਂ ਹਨ।

farmer protest

3. ਕਿਸਾਨਾਂ ਨੇ ਬੀਤੇ ਕੱਲ੍ਹ ਪ੍ਰਸ਼ਾਸ਼ਨ ਨਾਲ ਬੈਠਕ ਕੀਤੀ ਸੀ, ਪਰ ਉਹ ਬੇਸਿੱਟਾ ਰਹੀ।

farmer protest

4. ਅੱਜ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਹਾਈਕੋਰਟ ਦਾ ਫੈਸਲਾ ਆਵੇਗਾ।

farmer protest

5. ਜ਼ਿਕਰਯੋਗ ਹੈ ਕਿ ਕਿਸਾਨ ਪੂਰਨ ਕਰਜ਼ ਮੁਆਫੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਧਰਨੇ ‘ਤੇ ਬੈਠੇ ਹਨ।

farmer protest

6. ਬੀਤੇ ਕੱਲ੍ਹ ਜੰਡਿਆਲਾ ਗੁਰੂ ਨੇੜੇ ਰੇਲਵੇ ਲਾਈਨਾਂ ’ਤੇ ਕਿਸਾਨਾਂ ਵੱਲੋਂ ਜਾਰੀ ਧਰਨੇ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਸੀ। ਇਸ ਮਾਮਲੇ ਵਕੀਲ ਮੋਹਿਤ ਕਪੂਰ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੋਈ ਹੈ।

farmer protest

7. ਪੰਜਾਬ ਸਰਕਾਰ ਦੇ ਵਕੀਲ ਤੇ ਪਟੀਸ਼ਨਕਰਤਾ ਮੋਹਿਤ ਕਪੂਰ ਦਾ ਕਹਿਣਾ ਕਿ ਧਰਨਾ ਪ੍ਰਦਰਸ਼ਨ ਲਈ ਬਕਾਇਦਾ ਥਾਵਾਂ ਨਿਸ਼ਚਿਤ ਕੀਤੀਆਂ ਹੋਈਆਂ ਹਨ ਕਿ ਕਿਸਾਨ ਉਨ੍ਹਾਂ ਥਾਵਾਂ ’ਤੇ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਜੇ ਯੂਨੀਅਨ ਦੇ ਲੀਡਰ ਆਪਣੀ ਧਰਨਾ ਦੇਣ ਦੀ ਥਾਂ ਬਦਲਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਉਸ ਥਾਂ ’ਤੇ ਪਹੁੰਚਾਉਣ ਲਈ ਸਰਕਾਰ ਵੱਲੋਂ ਬੱਸਾਂ ਤੇ ਟਰਾਂਸਪੋਰਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ, ਸੀਐਮ ਨਾਲ ਮੀਟਿੰਗ ਲਈ ਤਿਆਰ

Source:AbpSanjha