ਕਿਸਾਨਾਂ ਜੱਥੇਬੰਦੀਆਂ ਵਲੋਂ ਵੱਡਾ ਐਲਾਨ, ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੂ ਅੰਦੋਲਨ

Farmers organizations to extend train jam till 29 sept

ਦੇਸ਼ ਅੰਦਰ ਖੇਤੀ ਬਿੱਲਾਂ ਵਿਰੋਧ ਅੰਦੋਲਨਾਂ ਜ਼ੋਰ ਫੜ੍ਹਦਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਇਸ ਬਿੱਲਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ ਜਥੇਬੰਦੀਆਂ ਦੇ ਆਗੂਆਂ ਨੇ 48 ਘੰਟੇ ਦੇ ਰੇਲ ਜਾਮ ਨੂੰ ਹੁਣ 29 ਸਤੰਬਰ ਤੱਕ ਵਧਾ ਦਿੱਤਾ ਹੈ।

ਅੱਜ ਪੰਜਾਬ ਬੰਦ ਨੂੰ ਮਿਲੇ ਵੱਡੇ ਪੱਧਰ ਤੇ ਸਮਰਥਨ ਦੇ ਬਾਅਦ ਰੇਲ ਰੋਕੋ ਅੰਦੋਲਨ ਨੂੰ ਚਾਰ ਦਿਨ ਤੱਕ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਪੰਜ ਦਿਨਾਂ ਤੱਕ ਰੇਲਵੇ ਟ੍ਰੈਕ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।ਪਹਿਲਾਂ ਕਿਸਾਨਾਂ ਨੇਂ 23 ਸਤੰਬਰ ਤੋਂ 26 ਸਤੰਬਰ ਤੱਕ ਰੇਲ ਰੋਕੋਂ ਅੰਦੋਲਨ ਰੱਖਣਾ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਇਸ ਨੂੰ ਪੰਜ ਦਿਨ ਤੱਕ ਜਾਰੀ ਰੱਖਿਆ ਜਾਵੇਂਗਾ। ਦੱਸਣਯੋਗ ਗੱਲ ਹੈ ਕੀ ਪੰਜਾਬ ਵਿੱਚੋ ਲੱਗਣਾ ਵਾਲਿਆਂ 14 ਟ੍ਰੇਨਾਂ ਇਸ ਅੰਦੋਲਨਾਂ ਕਰਕੇ ਬੰਦ ਕਰ ਦਿਤੀਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ