ਪਿੰਡ ਸੰਦੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਕਿਸਾਨ ਦੀ ਮੌਤ ਹੋ ਗਈ

Farmer-died-due-to-heart-attack-in-village-sandoha

ਜਾਣਕਾਰੀ ਅਨੁਸਾਰ ਕਿਸਾਨ ਰਤਨ ਸਿੰਘ ਉਮਰ ਲੱਗਭਗ 45 ਸਾਲ ਪੁੱਤਰ ਜੰਗੀਰ ਸਿੰਘ ਵਾਸੀ ਸੰਦੋਹਾ ਜੋ ਕਿਸਾਨੀ ਅੰਦੋਲਨ ਦਾ ਸਰਗਰਮ ਵਰਕਰ ਸੀ ਅਤੇ ਦਿੱਲੀ ਕਿਸਾਨ ਅੰਦੋਲਨ ’ਚ ਕਰੀਬ 2 ਮਹੀਨੇ ਹਾਜ਼ਰੀ ਲਗਾ ਕੇ ਕੁੱਝ ਦਿਨ ਪਹਿਲਾਂ ਹੀ ਵਾਪਸ ਪਿੰਡ ਪਰਤਿਆ ਸੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸਾਨ ਰਤਨ ਸਿੰਘ ਕਿਸਾਨ ਮਹਾਂ ਪੰਚਾਇਤ ਹੋਣ ਤੋਂ ਬਾਅਦ ਕਿਸਾਨਾਂ ਨਾਲ ਵਾਪਸ ਪਿੰਡ ਆ ਰਿਹਾ ਸੀ

ਮਿ੍ਰਤਕ ਕਿਸਾਨ ਦੇ ਕਾਨੂੰਨੀ ਵਾਰਸ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਸੋਮਵਾਰ ਨੂੰ ਮਿ੍ਰਤਕ ਕਿਸਾਨ ਰਤਨ ਸਿੰਘ ਦੀ ਜੱਦੀ ਪਿੰਡ ਸੰਦੋਹਾ ਵਿਖੇ ਸੰਸਕਾਰ ਕਰ ਦਿੱਤਾ ਗਿਆ।

ਉਧਰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਸੁਰਜੀਤ ਸਿੰਘ ਸੰਦੋਹਾ, ਧਰਮਾ ਸਿੰਘ ਸਰਪੰਚ ਸੰਦੋਹਾ, ਪਿੰਡ ਵਾਸੀਆਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਰਤਨ ਸਿੰਘ ਵੀ ਚੱਲ ਰਹੇ ਕਿਸਾਨ ਅੰਦੋਲਨ ਦਾ ਸ਼ਹੀਦ ਹੈ। ਇਸ ਲਈ ਕਿਸਾਨ ਦੇ ਨਾਮ ’ਤੇ ਪਿੰਡ ਸੰਦੋਹਾ ਵਿਖੇ ਯਾਦਗਿਰੀ ਗੇਟ ਬਣਾਇਆ ਜਾਵੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ