ਕਰਜ਼ੇ ਦੇ ਬੋਝ ਥੱਲੇ ਦੱਬੇ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ

farmer commited suicide

ਪਿੰਡ ਧੂਰਕੋਟ ਦੇ ਕਿਸਾਨ ਸਰਦਾਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਰਦਾਰ ਸਿੰਘ ਦੀ ਉਮਰ 65 ਸਾਲ ਸੀ। ਜਾਣਕਾਰੀ ਮੁਤਾਬਕ ਸਰਦਾਰ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ।

ਸਰਦਾਰ ਸਿੰਘ ਨੇ 7 ਲੱਖ ਦੇ ਕਰੀਬ ਕਰਜ਼ਾ ਦੇਣਾ ਸੀ। ਕਰਜ਼ੇ ਦੇ ਚੱਲਦਿਆਂ ਉਨ੍ਹਾਂ ਦੀ 5 ਏਕੜ ਜ਼ਮੀਨ ਵੀ ਵਿਕ ਗਈ ਸੀ। ਇਸੇ ਕਰਕੇ ਉਹ ਪ੍ਰੇਸ਼ਾਨ ਰਹਿੰਦੇ ਸੀ ਤੇ ਅੱਜ ਸੰਸਾਦ ਨੂੰ ਅਲਵਿਦਾ ਕਹਿ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Source:AbpSanjha