Farmer Protest News : ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਪ੍ਰਕਾਸ਼ ਸਿੰਘ ਬਾਦਲ ਦੇ ਘਰ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਖਾਧਾ ਜ਼ਹਿਰ

Farmer ate poison outside Parkash Singh Badal House

ਚੰਡੀਗੜ੍ਹ: ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਵਿਵਾਦਪੂਰਨ ਖੇਤੀ ਬਿੱਲ ਪਾਸ ਕੀਤੇ ਗਏ। ਇੱਕ ਦਿਨ ਬਾਅਦ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਇੱਕ ਕਿਸਾਨ ਨੇ ਬਿੱਲਾਂ ਦਾ ਵਿਰੋਧ ਕਰਦਿਆਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨੇ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ।

ਬਾਦਲ ਪਰਿਵਾਰ ਦੇ ਘਰ ਬਾਦਲ ਪਿੰਡ ਵਿੱਚ ਵਿਰੋਧ ਕਾਰਨ ਵਾਲੇ ਕਿਸਾਨ ਨੇ ਖੁਦਖੁਸੀ ਕਰਨ ਦੀ ਕੋਸ਼ਿਸ ਕੀਤੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰ ਸਿੰਘ ਨੇ ਕਹਿ ਕੀ 60 ਸਾਲ ਕਿਸਾਨ ਪ੍ਰੀਤਮ ਸਿੰਘ ਲੋਕਸਭਾ ਵਿੱਚ ਖੇਤੀਬਾੜੀ ਬਿੱਲ ਪਾਸ ਹੋਣ ਤੇ ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਹਰਸਿਮਰਤ ਬਾਦਲ ਦਾ ਇਸਤੀਫ਼ਾ ਕੀਤਾ ਮਨਜ਼ੂਰ

ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪ੍ਰੀਤਮ ਸਿੰਘ ਨੁੰ ਡਰ ਸੀ ਇਹ ਬਿੱਲ ਕਿਸਾਨ ਦੇ ਹੱਕ ਚ ਨਹੀਂ ਹੈ। ਕਿਸਾਨ ਦੀ ਹਾਲਤ ਗੰਭੀਰ ਬਣੀ ਹੋਇ ਹੈ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲ ਦਾ ਵਿਰੋਧ ਸੂਬੇ ਭਰ ਵਿੱਚ ਹੋ ਰਿਹਾ ਹੈ। ਹਰ ਰਾਜਨੀਤਾਕ ਪਾਰਟੀ ਵੀ ਇਸ ਬਿੱਲ ਦੇ ਵਿਰੋਧ ਵਿੱਚ ਹੈ। ਇਸ ਦੇ ਨਾਲ ਦੱਸ ਦੇਈਏ ਕੀ ਬਿੱਲ ਪਾਸ ਹੋਣ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਅਤੇ ਉਨਾਂ ਦਾ ਅਸਤੀਫਾ ਮੰਨਜੂਰ ਵੀ ਕਰ ਲਿਆ ਗਿਆ ਹੈ। ਕਿਸਾਨ ਲੰਬੀ ਵਿੱਚ ਪੰਜ ਦਿਨ ਪ੍ਰਦਰਸ਼ਨ ਕਾਰਨਗੇ। ਇਸ ਦੇ ਨਾਲ ਹੀ ਬੀਤੇ ਦਿਨੀਂ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ 24 ਤੋਂ 26 ਸਤੰਬਰ ਰੇਲ ਰੋਕੂ ਅੰਦੋਲਨ ਦਾ ਵੀ ਐਲਾਨ ਕੀਤਾ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ