ਕੈਪਟਨ ਵੱਲੋਂ ਕੀਤੀਆਂ 269 ਡੀਐਸਪੀਜ਼ ਦੀ ਬਦਲੀਆਂ ਨੂੰ ਕੀਤਾ ਚੋਣ ਕਮਿਸ਼ਨ ਨੇ ਰੱਦ

capt amarinder singh

ਲੋਕ ਸਭਾ ਚੋਣਾਂ ਦੇ ਐਲਾਨ ਵਾਲੇ ਦਿਨ ਹੀ ਕੈਪਟਨ ਸਰਕਾਰ ਵੱਲੋਂ ਕੀਤੀਆਂ ਗਈਆਂ 269 ਡੀਐਸਪੀਜ਼ ਦੀਆਂ ਬਦਲੀਆਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ।

ਪੰਜਾਬ ਦੇ ਚੋਣ ਕਮਿਸ਼ਨਰ ਡਾ. ਐਸ.ਕੇ. ਕਰਨਾ ਰਾਜੂ ਨੇ ਪ੍ਰੈਸ ਕਾਨਫਰੰਸ ਨੇ ਵੀ ਐਤਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੀਤੀਆਂ ਗਈਆਂ ਬਦਲੀਆਂ ਜੇਕਰ ਅਧੂਰੀਆਂ ਹਨ ਤਾਂ ਉਹ ਰੱਦ ਹੋ ਜਾਣਗੀਆਂ। ਭਾਵ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਨਵੀਂ ਥਾਂ ‘ਤੇ ਜੁਆਇਨ ਕਰ ਲਿਆ ਹੈ ਤਾਂ ਉਸ ਨੂੰ ਛੱਡ ਬਾਕੀ ਬਦਲੀਆਂ ਖਾਰਜ ਹੋ ਜਾਣਗੀਆਂ।

ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਮਿਲੀ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਉਕਤ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦਾ ਵਿਰੋਧ ਕਰਦਿਆਂ ਰੱਦ ਕਰਨ ਦੀ ਮੰਗ ਵੀ ਕੀਤੀ ਸੀ।

punjab dsp transferred cancelled by election commission

Source:AbpSanjha