ਭਾਰਤ -ਪਾਕਿਤਸਨ ਸਰਹੱਦ ‘ਤੇ ਦਿਖਿਆ ਡਰੋਨ , ਬੀ.ਐੱਸ.ਐਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ

Drone-spotted-on-Indo-Pakistan-border

ਅਜਨਾਲਾ ਅਧੀਨ ਆਉਂਦੀ ਬੀ..ਪੀ. ਪੁਰਾਣੀ ਸੁੰਦਰਗੜ੍ਹ ਦੀ 32 ਬਟਾਲੀਅਨਤੇ ਬੀਤੀ ਦੇਰ ਰਾਤ ਕਰੀਬ 11 ਵਜੇ ਬੀ.ਐੱਸ.ਐਫ. ਦੇ ਜਵਾਨਾਂ ਨੂੰ ਇੱਕ ਡਰੋਨ ਦਿਖਾਈ ਦਿੱਤਾ ਹੈ।

ਭਾਰਤ ਪਾਕਿਸਤਾਨ ਸਰਹੱਦਤੇ ਤੈਨਾਤ ਬੀ.ਐੱਸ.ਐਫ. 32 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਸਰਹੱਦਤੇ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਹਰਕਤ ਵਿਚ ਆਉਂਦਿਆਂ ਤੁਰੰਤ ਜਵਾਨਾ ਵਲੋ ਫਾਇਰਿੰਗ ਕੀਤੀ ਗਈ।

ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚਲਾ ਗਿਆ । ਇਸ ਤੋਂ ਬਾਅਦ ਬੀ.ਐੱਸ.ਐਫ. ਵੱਲੋਂ ਸਬੰਧਿਤ ਏਰੀਏ ਵਿਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਹੁਣ ਤਕ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ