ਜ਼ਮਾਨਤੀ ਅਰਜ਼ੀ ਖਾਰਜ ਹੋਣ ਮਗਰੋਂ ਅਕਾਲੀ ਲੀਡਰ ਦਿਆਲ ਕੋਲਿਆਂਵਾਲੀ ਪਹੁੰਚੇ ਹਾਈਕੋਰਟ

dyal singh kolianwali

ਬਾਦਲ ਪਰਿਵਾਰ ਦੇ ਕਰੀਬੀ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁਹਾਲੀ ਅਦਾਲਤ ਵਿੱਚੋਂ ਖਾਰਜ ਹੋਣ ਮਗਰੋਂ ਉਹ ਹਾਈਕੋਰਟ ਪਹੁੰਚ ਗਏ ਹਨ। ਹਾਈਕੋਰਟ ਨੇ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਮਾਮਲੇ ਦੀ ਸੁਣਵਾਈ ਅਪ੍ਰੈਲ ਨੂੰ ਹੋਵੇਗੀ। ਉਸ ਦਿਨ ਵਿਜੀਲੈਂਸ ਬਿਊਰੋ ਆਪਣਾ ਜਵਾਬ ਦਾਇਰ ਕਰੇਗੀ।

ਇਹ ਵੀ ਪੜ੍ਹੋ : ਪੁਲਿਸ ਨੂੰ ਮਥੁਰਾ ਤੋਂ ਜਲੰਧਰ ਲਿਜਾਈ ਜਾ ਰਹੀ 1 ਕੁਇੰਟਲ 65 ਕਿੱਲੋ ਵਜ਼ਨ ਦੇ ਗਹਿਣਿਆਂ ਦੀ ਵੱਡੀ ਖੇਪ ਹੋਈ ਬਰਾਮਦ

ਕਾਬਲੇਗੌਰ ਹੈ ਕਿ ਕੋਲਿਆਂਵਾਲੀ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਕੋਲਿਆਂਵਾਲੀ ਨੂੰ ਜ਼ਮਾਨਤ ਮਿਲ ਗਈ ਸੀ।

ਵਿਜੀਲੈਂਸ ਵੱਲੋਂ ਤਫ਼ਤੀਸ਼ ਅੱਗੇ ਵਧਾਉਣ ‘ਤੇ ਕੋਲਿਆਂਵਾਲੀ ਖਿਲਾਫ਼ ਮਾਮਲੇ ਵਿੱਚ ਨਵਾਂ ਮੋੜ ਆਇਆ ਸੀ। ਵਿਜੀਲੈਂਸ ਨੇ ਤਫਤੀਸ਼ ਦੌਰਾਨ ਪਾਇਆ ਕਿ ਕੋਲਿਆਂਵਾਲੀ ਨੇ ਜ਼ਮੀਨ ਘੁਟਾਲਾ ਕੀਤਾ ਸੀ। ਵਿਜੀਲੈਂਸ ਨੇ ਆਈਪੀਸੀ ਦੀ ਧਾਰਾ 420, 467, 468, 471 ਹੇਠ ਕੋਲਿਆਂਵਾਲੀ ਨੂੰ ਮੁਲਜ਼ਮ ਬਣਾਇਆ ਸੀ। ਇਸ ਮਗਰੋਂ ਕੋਲਿਆਂਵਾਲੀ ਤੋਂ ਰਿਕਵਰੀ ਕਰਨ ਦੇ ਆਧਾਰ ‘ਤੇ ਕਸਟਡੀ ਮੰਗੀ ਸੀ।

Source:AbpSanjha