ਪਤੰਗ ਦੀ ਡੌਰ ਨੇ ਲਈ ਨੌਜਵਾਨਾਂ ਦੀ ਮੌਤ, ਪਾਬੰਦੀ ਦੀ ਮੰਗ

Death-of-young-people-for-kite-strings,-demands-ban

ਬਟਾਲਾ ਤੋਂ ਇੱਕ ਨੌਜਵਾਨ ਦੀ ਪਤੰਗ ਦੀ ਪਲਾਸਟਿਕ ਡੋਰ ਫਿਰ ਜਾਣ ਨਾਲ ਸੜਕ ਹਾਦਸੇ ‘ਚ ਮੌਤ ਹੋ ਗਈ। ਦਰਅਸਲ, ਨੌਜਵਾਨ ਇੱਕ ਛੋਟੇ ਹਾਥੀ ‘ਤੇ ਸਵਾਰ ਹੋਇਆ ਜਦੋਂ ਪਲਾਸਟਿਕ ਦੀ ਡੋਰ  ਉਸਦੇ ਕੰਨ ਵਿੱਚ ਫਸ ਗਿਆ ਤੇ ਹੇਠਾਂ ਡਿੱਗ ਪਿਆ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿਚ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ 30 ਸਾਲਾ ਵਿਕਰਮ ਵਾਸੀ ਮੋਨੀਆ ਮੁਹੱਲਾ ਬਟਾਲਾ ਵਜੋਂ ਹੋਈ ਹੈ। ਨੌਜਵਾਨ ਕਨਫੈਕਸ਼ਨਰੀ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਅੱਠ ਸਾਲਾ ਬੱਚੀ ਤੇ ਪਤਨੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਪਰਿਵਾਰ ਵਿਚ ਇਕੱਲਾ ਹੀ ਰੋਜ਼ੀ-ਰੋਟੀ ਕਮਾਉਣ ਵਾਲਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਪਲਾਸਟਿਕ ਦੀ ਡੋਰ ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ |

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ