Curfew in Punjab : ਪੰਜਾਬ ਵਿਚ ਲੱਗਾ ਕਰਫਿਊ, ਸਰਕਾਰ ਨੇ ਲੋਕਡਾਊਨ ਫੇਲ ਹੋਣ ਤੇ ਲਿਆ ਫੈਸਲਾ

Curfew in Punjab by CM No Relaxations

Curfew in Punjab : ਪੰਜਾਬ ਸਰਕਾਰ ਨੇ 31 ਮਾਰਚ ਤੱਕ ਪੰਜਾਬ ਭਰ ਵਿੱਚ ਲੋਕਡਾਊਨ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਇਹ ਸੋਮਵਾਰ ਨੂੰ ਅਸਫਲ ਫੇਲ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਸੂਬੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਅਤੇ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਰਾਜ ਬਣ ਗਿਆ।

ਇਹ ਵੀ ਪੜ੍ਹੋ : Ludhiana Lockdown: Punjab Lockdown ਦੌਰਾਨ ਪੁਲਿਸ ਨੇ ਕੀਤੀ ਸਖ਼ਤਾਈ, ਬੰਦ ਕਰਵਾਈਆਂ ਦੁਕਾਨਾਂ

ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਕਿਸੇ ਢਿੱਲ ਦੇ ਪੂਰੇ ਸੂਬੇ ਵਿੱਚ ਕਰਫਿਊ ਦਾ ਐਲਾਨ ਕੀਤਾ। ਕੈਪਟਨ ਨੇ ਸਾਰੇ ਡੀਸੀ ਨੂੰ ਹਦਾਇਤਾਂ ਦਿਤੀਆਂ ਹਨ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਕਰਫਿਊ ਦੀ ਸਖਤੀ ਦੀ ਪਾਲਣਾ ਕਰਨ।

ਕਰਫਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਉਸਦੀ ਜ਼ਰੂਰਤ ਦੀ ਗੰਭੀਰਤਾ ਨੂੰ ਵੇਖਦਿਆਂ ਇੱਕ ਨਿਰਧਾਰਤ ਅਵਧੀ ਲਈ ਡੀਸੀ ਦੁਆਰਾ ਛੋਟ ਦਿੱਤੀ ਜਾ ਸਕਦੀ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਕਿਸੇ ਤਰ੍ਹਾਂ ਦੀ ਛੋਟ ਦੀ ਘੋਸ਼ਣਾ ਬਾਅਦ ਵਿਚ ਕੀਤੀ ਜਾਵੇਗੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ