ਕੋਰੋਨਾ ਦਾ ਮੁੜ ਟੁੱਟਿਆ ਰਿਕਾਰਡ, ਪੰਜਾਬ ਸਣੇ ਇਨ੍ਹਾਂ 5 ਰਾਜਾਂ ’ਚ ਸਭ ਤੋਂ ਵੱਧ ਕਹਿਰ

Corona's broken record again

ਹਾਲਾਤ ਸਾਲ 2020 ਵਾਲੇ ਹੋ ਗਏ ਹਨ। ਸਭ ਤੋਂ ਵੱਧ ਚਿੰਤਾਜਨਕ ਹਾਲਤ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਤੇ ਪੰਜਾਬ ’ਚ ਹੈ। ਉਂਝ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ, ਕਰਨਾਟਕ ਅਤੇ ਛੱਤੀਸਗੜ੍ਹ ’ਚ ਹਨ। ਇਨ੍ਹਾਂ ਰਾਜਾਂ ਦੇ 15 ਜ਼ਿਲ੍ਹਿਆਂ ’ਚ ਸਭ ਤੋਂ ਵੱਧ ਐਕਟਿਵ ਕੇਸ ਹਨ।  1,16,29,289 ਵਿਅਕਤੀ ਇਸ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ।

ਭਾਰਤ ’ਚ ਪਿਛਲੇ 24 ਘੰਟਿਆਂ ’ਚ 93,249 ਨਵੇਂ ਮਾਮਲੇ ਰਿਪੋਰਟ ਹੋਏ ਤੇ 513 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 1,24,85,509 ਹੋ ਗਈ ਹੈ।

ਦੇਸ਼ ’ਚ ਹੁਣ ਕੁੱਲ 6,91,597 ਐਕਟਿਵ ਕੇਸ ਹਨ। ਇਸ ਵੇਲੇ 6,91,597 ਮਾਮਲਿਆਂ ਵਿੱਚੋਂ 76 ਫ਼ੀਸਦੀ ਐਕਟਿਵ ਕੇਸ ਇਨ੍ਹਾਂ ਪੰਜ ਰਾਜਾਂ ਵਿੱਚ ਹੀ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ’ਚ ਹਨ।

  •  ਮਹਾਰਾਸ਼ਟਰ ’ਚ 4,02,552 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 58.19% ਬਣਦੇ ਹਨ।
  •  ਕਰਨਾਟਕ ’ਚ 36,633 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 5.30% ਬਣਦੇ ਹਨ।
  •  ਛੱਤੀਸਗੜ੍ਹ ’ਚ 36,312 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 5.24% ਬਣਦੇ ਹਨ।
  • ਕੇਰਲ ’ਚ 27,587 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 3.99% ਬਣਦੇ ਹਨ।
  • ਪੰਜਾਬ ’ਚ 25,314 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 3.66% ਬਣਦੇ ਹਨ।

ਮਹਾਰਾਸ਼ਟਰ, ਕਰਨਾਟਕ ਤੇ ਛੱਤੀਸਗੜ੍ਹ ’ਚ 15 ਜ਼ਿਲ੍ਹੇ ਅਜਿਹੇ ਹਨ, ਜਿੱਥੇ ਬਹੁਤ ਜ਼ਿਆਦਾ ਐਕਟਿਵ ਕੇਸ ਹਨ। ਮਹਾਰਾਸ਼ਟਰ ’ਚ ਪੁਣੇ, ਮੁੰਬਈ, ਨਾਗਪੁਰ, ਥਾਣੇ ਤੇ ਨਾਸਿਕ ’ਚ ਸਭ ਤੋਂ ਵੱਧ ਐਕਟਿਵ ਕੇਸ ਹਨ।

ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ’ਚ 49,447, ਛੱਤੀਸਗੜ੍ਹ ’ਚ 5,818 ਅਤੇ ਕਰਨਾਟਕ ’ਚ 4,373 ਨਵੇਂ ਮਾਮਲੇ ਸਾਹਮਣੇ ਆਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ