Corona in Barnala: ਪੰਜਾਬ ਵਿੱਚ Corona ਦਾ ਕਹਿਰ, ਬਰਨਾਲਾ ਵਿੱਚ Corona ਦੇ 2 ਸ਼ੱਕੀ ਮਰੀਜ਼ ਆਏ ਸਾਹਮਣੇ

corona-virus-two-case-in-barnala

Corona in Barnala: ਬਰਨਾਲਾ ਵਿਚ Corona Virus ਦੇ ਦੋ ਸ਼ੱਕੀ ਮਰੀਜ਼ ਹੋਰ ਸਾਹਮਣੇ ਆਏ ਹਨ। ਉਨ੍ਹਾਂ ‘ਚੋਂ ਇਕ ਪੁਲਸ ਮੁਲਾਜ਼ਮ ਅਤੇ ਦੂਸਰਾ ਪਿੰਡ ਠੀਕਰੀਵਾਲਾ ਦਾ ਨਿਵਾਸੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਅਤੇ ਜ਼ਿਲਾ ਹੈਲਥ ਅਫਸਰ ਜੋਤੀ ਕੌਸ਼ਲ ਨੇ ਦੱਸਿਆ ਕਿ ਅੱਜ ਇਕ ਪੁਲਸ ਕਰਮਚਾਰੀ ਜਿਸਦੀ ਉਮਰ 52 ਦੇ ਕਰੀਬ ਹੈ ਅਤੇ ਦੂਸਰਾ ਪਿੰਡ ਠੀਕਰੀਵਾਲਾ ਦਾ ਨਿਵਾਸੀ ਹੈ, ਦੋਵਾਂ ਮਰੀਜ਼ਾਂ ਦੇ ਸੈਂਪਲ ਲੈ ਕੇ ਲੈਬੋਰਟਰੀ ਟੈਸਟ ਲਈ ਭੇਜ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਤੋਂ ਕੋਰੋਨਾ ਮਰੀਜ਼ਾ ਨੂੰ ਲੈਕੇ ਆਈ ਰਾਹਤ ਦੀ ਖਬਰ, ਇਸ ਮਰੀਜ਼ ਨੇ ਕੀਤੀ ਰਿਕਵਰੀ

ਹੁਣ ਤੱਕ ਜ਼ਿਲਾ ਬਰਨਾਲਾ ਵਿਚ 11 ਮਰੀਜ਼ Corona Virus ਦੇ ਸ਼ੱਕੀ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 7 ਦੀ ਰਿਪੋਰਟ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਵਿਚ Corona Virus ਦੇ 5 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਤਿੰਨ ਮਾਮਲੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਜਦਕਿ ਇਕ-ਇਕ ਜਲੰਧਰ ਅਤੇ ਮੋਹਾਲੀ ਦਾ ਸਾਹਮਣੇ ਆਇਆ ਹੈ। ਪੰਜਾਬ ਵਿਚ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 37 ਹੋ ਗਈ ਹੈ।

ਜਦਕਿ ਪੰਜਾਬ ਵਿਚ ਇਹ ਵਾਇਰਸ ਹੁਣ ਤਕ ਇਕ ਮਰੀਜ਼ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ 700 ਤੋਂ ਵਧੇਰੇ ਲੋਕ Corona Virus ਨਾਲ ਪੀੜਤ ਹਨ ਜਦਕਿ 16 ਤੋਂ ਵੱਧ ਮੌਤਾਂ ਹੁਣ ਤਕ ਦੇਸ਼ ਭਰ ਵਿਚ ਇਸ ਵਾਇਰਸ ਨਾਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿਚ 19000 ਤੋਂ ਵੱਧ ਲੋਕਾਂ ਦੀ ਜਾਨ Corona Virus ਲੈ ਚੁੱਕਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ