Corona Virus : ਪੰਜਾਬ ਚ’ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 21, ਦੇਖੋ ਕਿਥੋਂ ਕਿੰਨੇ ਕੇਸ ਆਏ ਸਾਹਮਣੇ

Corona Virus Positive Patients in Punjab

ਪੰਜਾਬ ਸਰਕਾਰ ਦੀਆਂ ਸਖਤ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਵਿਚ Corona Virus ਫੈਲ ਰਿਹਾ ਹੈ। ਐਤਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 13 ਤੋਂ ਵੱਧ ਕੇ 21 ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ 203 ਸ਼ੱਕੀ ਮਾਮਲਿਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 160 ਵਿਅਕਤੀ ਨੇਗੇਟਿਵ ਪਾਏ ਗਏ ਹਨ। 22 ਲੋਕਾਂ ਦੇ ਸੈਂਪਲਾ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ।

ਐਤਵਾਰ ਨੂੰ ਵਾਇਰਸ ਨਾਲ ਜੁੜੇ 7 ਨਵੇਂ ਮਾਮਲਿਆਂ ਵਿਚੋਂ 5 ਨਵਾਂਸ਼ਹਿਰ ਨਾਲ ਸੰਬੰਧਤ ਹਨ, ਜਿਨ੍ਹਾਂ ਵਿਚੋਂ ਇਕ 70 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੇ 5 ਹੋਰ ਕਰੀਬੀ ਲੋਕਾਂ ਦੀ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨਵਾਂ ਸ਼ਹਿਰ ਵਿੱਚ ਦੋ ਵਿਅਕਤੀ ਜੋ ਜਰਮਨੀ ਤੋਂ ਇਟਲੀ ਦੇ ਰਸਤੇ ਪਹੁੰਚੇ ਸਨ, ਨੂੰ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : Corona Virus : ਪੰਜਾਬ ਚ’ ਕੋਰੋਨਾ ਦੇ 8 ਪੋਜ਼ੀਟਿਵ ਕੇਸ, ਇੰਗਲੈਂਡ ਤੋਂ ਪਰਤਿਆ ਨੌਜਵਾਨ Corona ਪੋਜ਼ੀਟਿਵ

ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮਰੀਜ਼ਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਨੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਉਹਨਾਂ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਨੂੰ ਆਈਸੋਲੇਟ ਕਰ ਕੇ ਉਨ੍ਹਾਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਜਾਂਚ ਲਈ ਭੇਜ ਦਿੱਤੇ ਹਨ।

ਕੁੱਲ ਪੋਜ਼ੀਟਿਵ ਕੇਸ
ਨਵਾਂਸ਼ਹਿਰ – 14
ਮੁਹਾਲੀ – 4
ਹੁਸ਼ਿਆਰਪੁਰ – 2
ਅੰਮ੍ਰਿਤਸਰ – 1

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ