Corona in Barnala: ਬਰਨਾਲਾ ਦੇ ਵਿੱਚ Corona ਤੋਂ ਮਿਲੀ ਰਾਹਤ, 9 ਜਾਣਿਆ ਦੀ ਰਿਪੋਰਟ ਆਈ ਨੈਗੇਟਿਵ

corona-virus-case-report-negative-in-barnala

Corona in Barnala: ਸਥਾਨਕ ਸੇਖਾ ਰੋਡ ਤੋਂ ਇਕ ਔਰਤ ਦਾ ਸੈਂਪਲ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇੱਥੋਂ ਦੇ 11 ਵਿਅਕਤੀਆਂ ਦੇ ਟੈਸਟ ਕਰਕੇ ਸੈਂਪਲ ਲਈ ਭੇਜੇ ਗਏ ਸਨ। ਜਿਨ੍ਹਾਂ ‘ਚੋਂ 9 ਦੇ ਸੈਂਪਲ ਨੈਗੇਟਿਵ ਪਾਏ ਗਏ ਹਨ।ਇੱਕ ਵਿਅਕਤੀ ਦੀ ਰਿਪੋਰਟ ਅਜੇ ਪੈਂਡਿੰਗ ਹੈ ਅਤੇ ਕੋਰੋਨਾ ਪਾਜ਼ੀਟਿਵ ਮਹਿਲਾ ਦੀ ਧੀ ਦੇ ਸੈਂਪਲ ਫਿਰ ਮੰਗੇ ਗਏ ਹਨ।ਇੱਥੇ ਜ਼ਿਕਰਯੋਗ ਹੈ ਇਨ੍ਹਾਂ ਗਿਆਰਾਂ ਸੈਂਪਲਾਂ ‘ਚ ਮਹਿਲਾ ਦਾ ਇਲਾਜ ਕਰਨ ਵਾਲੇ ਡਾਕਟਰ ਮਨਪ੍ਰੀਤ ਸਿੱਧੂ ਸਮੇਤ ਚਾਰ ਹੋਰ ਮੈਡੀਕਲ ਸਟਾਫ ਦੇ ਟੈਸਟ ਵੀ ਕੀਤੇ ਗਏ ਸਨ।

ਇਹ ਵੀ ਪੜ੍ਹੋ: Gezette Holidays: ਕੈਪਟਨ ਸਰਕਾਰ ਨੇ ਕੀਤਾ ਗਜ਼ਟਿਡ ਛੁੱਟੀਆਂ ਦਾ ਐਲਾਨ

ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।ਇਸ ਗੱਲ ਦੀ ਪੁਸ਼ਟੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੋਤੀ ਕੌਸ਼ਲ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਪੰਜਾਬ ‘ਚ ਹੁਣ ਤੱਕ 101 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ ‘ਚ 10, ਪਟਿਆਲਾ, ਫਰੀਦਕੋਟ 2 ਬਰਨਾਲਾ-ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ ‘ਚ ਕੋਰੋਨਾ ਦੇ 03, ਮਾਨਸਾ ‘ਚ 05, ਪਠਾਨਕੋਟ ‘ਚ 07, ਫਤਿਹਗੜ੍ਹ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ