Corona Virus : ਹੋਲਾ ਮੋਹੱਲਾ ਤੋਂ ਆਏ ਲੋਕਾਂ ਨੂੰ ਘਰਾਂ ਚ’ ਰਹਿਣ ਦਾ ਨੋਟਿਸ ਜਾਰੀ, 4 ASI ਨੂੰ ਵੀ ਭੇਜਿਆ ਗਿਆ ਘਰੇ

Corona Suspects at Shri Anandpur Sahib Hola Mohalla

ਹੋਲਾ ਮੋਹੱਲਾ ਚ’ ਡੀਊਟੀ ਤੋਂ ਵਾਪਿਸ ਆਏ ਬਠਿੰਡਾ ਏਅਰਪੋਰਟ ਦੀ ਸੁਰੱਖਿਆ ਵਿਚ ਆਈ ਪੁਲਸ ਦੇ ਚਾਰ ਏਐਸਆਈ ਨੂੰ ਕਮਾਂਡੈਂਟ ਛਠੀ ਆਈ ਆਰ ਬੀ ਲੱਡਾ ਕੋਠੀ ਸੰਗਰੂਰ ਨੇ ਘਰ ਭੇਜ ਦਿੱਤਾ ਹੈ। ਚਾਰੇ ਏਐਸਆਈ ਚੇਤਨ ਕੁਮਾਰ, ਰੋਸ਼ਨ ਲਾਲ, ਦਿਲਬਾਗ ਸਿੰਘ ਅਤੇ ਇਕਬਾਲ ਸਿੰਘ ਏਅਰਪੋਰਟ ਦੀ ਸੁਰੱਖਿਆ ਵਿਚ ਤਾਇਨਾਤ ਸਨ।

ਕਮਾਂਡੈਂਟ ਛੇਵੀਂ ਆਈ ਆਰ ਬੀ ਜੱਥਾ ਕੋਠੀ ਸੰਗਰੂਰ ਤੋਂ ਏਅਰਪੋਰਟਪੋਰਟ ਸੁੱਰਖਿਆ ਡੀਊਟੀ ਬਠਿੰਡਾ ਨੂੰ ਭੇਜੇ ਪੱਤਰ ਵਿਚ ਦੱਸਿਆ ਗਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹੋਲਾ ਮੋਹੱਲਾ ਵਿੱਚ ਪਹੁੰਚੇ ਲੋਕਾਂ ਵਿੱਚ ਕੁੱਝ ਕੋਰੋਨਾ ਦੇ ਸ਼ੱਕੀ ਮਰੀਜ਼ ਵੀ ਪਾਏ ਗਏ ਹਨ। ਇਹਨਾਂ ਚਾਰਾਂ ASI ਨੂੰ 26 ਮਾਰਚ ਤੱਕ ਡੀਊਟੀ ਤੋਂ ਘਰ ਭੇਜਿਆ ਗਿਆ ਹੈ। ਚਾਰੇ ਏਐਸਆਈ 26 ਮਾਰਚ ਤੱਕ ਘਰ ਵਿੱਚ ਰਹਿਣਗੇ।

ਇਹ ਵੀ ਪੜ੍ਹੋ : Corona Virus : ਪੰਜਾਬ ਚ’ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 21, ਦੇਖੋ ਕਿਥੋਂ ਕਿੰਨੇ ਕੇਸ ਆਏ ਸਾਹਮਣੇ

ਐਤਵਾਰ ਸ਼ਾਮ ਚਾਰ ਵਜੇ ਪੰਜਾਬ ਪੁਲਿਸ ਦਾ ਇੱਕ ਏ.ਐਸ.ਆਈ ਸਿਵਲ ਹਸਪਤਾਲ ਪਹੁੰਚਿਆ। ਉਸਨੂੰ ਹਲਕਾ ਬੁਖਾਰ ਹੈ। ਸਿਵਲ ਹਸਪਤਾਲ ਦੇ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਏਐਸਆਈ ਦੇ ਸੈਂਪਲ ਲੈ ਲਏ ਹਨ ਅਤੇ ਉਸ ਨੂੰ ਆਈਸੋਲੇਸ਼ਨ ਵਿੱਚ ਭਰਤੀ ਕਰ ਲਿਆ ਗਿਆ ਹੈ। ਸਰਕਾਰ ਵਲੋਂ ਵੀ ਕਿਹਾ ਗਿਆ ਹੈ ਕਿ ਜੋ ਲੋਕ ਸ੍ਰੀ ਅਨੰਦਪੁਰ ਸਾਹਿਬ ਹੋਲਾ ਮੋਹੱਲਾ ਵਿੱਚ ਪੁਹੰਚੇ ਸਨ ਉਹ ਆਪਣੇ ਟੇਸਟ ਕਰਵਾ ਲੈਣ ਤੇ ਆਪਣੇ ਘਰ ਵਿੱਚ ਰਹਿਣ ਤੇ ਬਾਹਰ ਨਾ ਨਿਕਲਣ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ