ਪੰਜਾਬ ਵਿੱਚ ਕੋਰੋਨਾ ਸਕਾਰਾਤਮਕ ਮਾਮਲੇ 5.8% ਆਈ ਗਿਰਾਵਟ

Corona positive cases in Punjab fall by 5.8%

ਕੋਰੋਨਾ ਕੇਸਾਂ ਦੇ ਨਾਲ ਹੁਣ ਪੌਜ਼ੇਟਿਵਿਟੀ ਰੇਟ ਵੀ ਘਟਿਆ ਹੈ। ਪੰਜਾਬ ਵਿੱਚ ਪਿਛਲੇ 16 ਦਿਨਾਂ ਅੰਦਰ ਕੋਵਿਡ ਪੌਜ਼ੇਟਿਵਿਟੀ ਰੇਟ 13.51 ਫੀਸਦ ਤੋਂ ਘਟਕੇ 5.8 ਫੀਸਦ ਤੇ ਆ ਗਿਆ ਹੈ।

ਰਾਜ ਵਿਚ 12 ਮਈ ਨੂੰ ਇਕੋ ਦਿਨ ਵਿੱਚ 8,000 ਮਾਮਲੇ ਸਾਹਮਣੇ ਆਏ ਸੀ ਜਦਕਿ 28 ਮਈ ਨੂੰ ਇਹ ਘਟਕੇ 4,000 ਤੋਂ ਘੱਟ ਰਹਿ ਗਏ। ਰਾਜ ਵਿਚ 8 ਮਈ ਨੂੰ ਸਭ ਤੋਂ ਵੱਧ ਇਕੋ ‘ਚ ਦਿਨ 9,100 ਤਾਜ਼ਾ ਕੇਸ ਦਰਜ ਹੋਏ ਸੀ।

12 ਮਈ ਨੂੰ ਪੰਜਾਬ ਦੀ ਕੋਵਿਡ ਪੌਜ਼ੇਟਿਵਿਟੀ ਦਰ 13.51 ਫੀਸਦ ਰਹੀ ਜਦੋਂਕਿ ਬਠਿੰਡਾ, ਫਾਜ਼ਿਲਕਾ ਅਤੇ ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਜ ਦੀ ਸਮੁੱਚੀ ਪੌਜ਼ੇਟਿਵਿਟੀ ਦਰ ਨਾਲੋਂ ਵਧੇਰੇ ਰਿਕਾਰਡ ਕੀਤੀ ਗਈ। ਸ਼ੁੱਕਰਵਾਰ ਨੂੰ ਪੌਜ਼ੇਟਿਵਿਟੀ ਦਰ ਘਟ ਕੇ 5.12 ਪ੍ਰਤੀਸ਼ਤ ਰਹਿ ਗਈ। ਐਕਟਿਵ ਮਾਮਲਿਆਂ ਦੀ ਗਿਣਤੀ ਵੀ ਰਾਜ ਵਿੱਚ 12 ਮਈ ਨੂੰ 79,963 ਤੋਂ 28 ਮਈ ਨੂੰ ਘੱਟ ਕੇ 44,964 ਹੋ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ