Corona in Punjab: ਪੰਜਾਬ ਵਿੱਚ ਨਹੀਂ ਥੰਮ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ

corona-patients-doubled-in-punjab-in-last-10-days

Corona in Punjab: Coronavirus ਕਾਰਨ ਪੰਜਾਬ ‘ਚ ਕੁੱਲ 14 ਮੌਤਾਂ ਹੋ ਚੁੱਕੀਆਂ ਹਨ। ਵੀਰਵਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਨੇ ਅੰਮ੍ਰਿਤਸਰ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਾਬ ‘ਚ ਮੌਤਾਂ ਦਾ ਅੰਕੜਾ ਦੇਖੀਏ ਤਾਂ ਵਾਇਰਸ ਦੀ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਦਾ ਅਨੁਪਾਤ ਕੌਮੀ ਔਸਤ ਨਾਲੋਂ ਜ਼ਿਆਦਾ ਹੈ। ਸੂਬੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 202 ਹੋ ਗਈ ਹੈ।

ਇਹ ਵੀ ਪੜ੍ਹੋ: Corona in Gurdaspur: ਗੁਰਦਾਸਪੁਰ ਵਿੱਚ Corona ਦਾ ਕਹਿਰ, ਪਹਿਲੇ Corona ਮਰੀਜ਼ ਦੀ ਹੋਈ ਮੌਤ

ਪੰਜਾਬ ‘ਚ 7 ਅਪ੍ਰੈਲ ਨੂੰ Coronavirus ਦੇ 99 ਮਾਮਲੇ ਸਾਹਮਣੇ ਆਏ ਸਨ ਤੇ ਦਸ ਦਿਨਾਂ ਦੇ ਅੰਦਰ ਇਹ ਗਿਣਤੀ ਦੁੱਗਣੀ ਹੋਕੇ 202 ‘ਤੇ ਪਹੁੰਚ ਗਈ ਹੈ। ਬੇਸ਼ੱਕ ਪੰਜਾਬ ‘ਚ ਪਿਛਲੀ 22 ਮਾਰਚ ਤੋਂ ਲਗਾਤਾਰ ਕਰਫ਼ਿਊ ਜਾਰੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੇ ਅੰਕੜੇ ‘ਚ ਇਜ਼ਾਫਾ ਹੋਣਾ ਚਿੰਤਾਜਨਕ ਹੈ।

ਹੁਣ ਤਕ ਮੁਹਾਲੀ ‘ਚ ਸਭ ਤੋਂ ਵੱਧ 56 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਜਦਕਿ ਦੂਜੇ ਨੰਬਰ ‘ਤੇ ਜਲੰਧਰ ‘ਚ 31 ਮਰੀਜ਼ ਹਨ। ਪਠਾਨਕੋਟ ‘ਚ Coronavirus ਪੀੜਤਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ