Corona in Punjab: ਕੋਰੋਨਾ ਮੌਤਾਂ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਪੰਜਾਬ 9ਵੇਂ ਸਥਾਨ ਤੇ

ludhiana-300-new-corona-patients-17-deaths-in-ludhiana

Corona in Punjab: ਕੇਂਦਰ ਸਰਕਾਰ ਵਲੋਂ ਅਨਲਾਕ 4.0 ਦੇ ਤਹਿਤ ਦੇਸ਼ਭਰ ‘ਚ ਜਨਤਾ ਨੂੰ ਭਾਰੀ ਰਾਹਤਾਂ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਜੇ ਵੀ ਬੰਦਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਵਧਦੀ ਤਾਦਾਦ ਅਤੇ ਮੌਤਾਂ ‘ਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਵਿਚ ਕੋਈ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਰ 2.7 ਹੈ, ਜੋ ਗੁਆਂਢੀ ਰਾਜਾਂ ਦੀ ਤੁਲਣਾ ਵਿਚ ਕਿਤੇ ਜ਼ਿਆਦਾ ਹੈ।

ਇਹ ਵੀ ਪੜ੍ਹੋ: Punjab Corona New Cases: ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇੱਕ ਦਿਨ ਵਿੱਚ ਹੋਈਆਂ 106 ਮੌਤਾਂ

ਦਰਅਸਲ ਇਸ ਪਿੱਛੇ ਕਾਰਨ ਵੀ ਹੈ। ਦੇਸ਼ਭਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਮੌਤਾਂ ਦੇ ਸਿਲਸਿਲੇ ਵਿਚ ਪੰਜਾਬ ਮਹਾਰਾਸ਼ਟਰ, ਤਮਿਲਨਾਡੂ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ ਅਤੇ ਪੱਛਮੀ ਬੰਗਾਲ ਤੋਂ ਬਾਅਦ 9ਵੇਂ ਨੰਬਰ ‘ਤੇ ਹੈ। ਦਿੱਲੀ ਨੂੰ ਛੱਡ ਦੇਈਏ ਤਾਂ ਸਾਰੇ ਰਾਜ ਪੰਜਾਬ ਤੋਂ ਵੱਡੇ ਹਨ। ਪੰਜਾਬ ਵਿਚ ਪਹਿਲੀ ਸਤੰਬਰ ਤੱਕ 1512 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ 9 ਮਾਰਚ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇਟਲੀ ਤੋਂ ਅੰਮ੍ਰਿਤਸਰ ਪਰਤਿਆ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ। ਇਸ ਦੇ 10 ਦਿਨ ਬਾਅਦ ਜਰਮਨੀ ਤੋਂ ਪਰਤਿਆ ਵਿਅਕਤੀ ਪਾਜ਼ੇਟਿਵ ਪਾਇਆ ਗਿਆ। 20 ਮਾਰਚ ਨੂੰ ਯੂ.ਕੇ. ਤੋਂ ਮੋਹਾਲੀ ਆਈ ਔਰਤ ਪਾਜ਼ੇਟਿਵ ਪਾਈ ਗਈ। ਅਗਲੇ ਹੀ ਦਿਨ ਅਚਾਨਕ 11 ਨਵੇਂ ਮਾਮਲੇ ਆਏ। ਇਨ੍ਹਾਂ ਵਿਚ ਨਵਾਂਸ਼ਹਿਰ ਦੇ ਛੇ ਅਤੇ ਹੁਸ਼ਿਆਰਪੁਰ ਦਾ ਇਕ ਵਿਅਕਤੀ ਅਜਿਹੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ, ਜਿਸ ਦੀ 19 ਮਾਰਚ ਨੂੰ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ