Corona in Fatehgarh Sahib: ਫ਼ਤਹਿਗੜ੍ਹ ਸਾਹਿਬ ਵਿੱਚ Corona ਦਾ ਇੱਕ ਹੋਰ ਕੇਸ ਆਇਆ ਸਾਹਮਣੇ, ਮਰੀਜ਼ਾਂ ਦੀ ਗਿਣਤੀ 17 ਤੋਂ ਪਾਰ

corona-one-more-positive-case-in-fatehgarh-sahib
Corona in Fatehgarh Sahib: ਪੰਜਾਬ ‘ਚ Coronavirus ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ‘ਚ ਇਕ ਹੋਰ Corona ਪਾਜ਼ੇਟਿਵ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਸਰਹੰਦ ਦਾ ਰਹਿਣ ਵਾਲਾ ਹੈ ਅਤੇ ਕੰਬਾਇਨ ਚਾਲਕ ਹੈ। ਫਤਿਹਗੜ੍ਹ ਸਾਹਿਬ ਜ਼ਿਲੇ ‘ਚ ਹੁਣ Corona ਪਾਜ਼ੇਟਿਵ ਦੀ ਕੁੱਲ ਗਿਣਤੀ 18 ਹੋ ਗਈ ਹੈ, ਜਿਨ੍ਹਾਂ ‘ਚੋਂ 16 ਐਕਟਿਵ ਕੇਸ ਹਨ ਅਤੇ 2 ਠੀਕ ਹੋ ਚੁੱਕੇ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ ਦੋ ਮਹੀਨੇ ਉੱਤਰ ਪ੍ਰਦੇਸ਼ ਰਹਿ ਕੇ ਪਰਤੇ ਸਰਹਿੰਦ ਦੇ ਅਦਰਸ਼ ਨਗਰ ਵਾਸੀ ਇਕ ਵਿਅਕਤੀ ਦੀ Corona ਸਬੰਧੀ ਰਿਪੋਰਟ ਪਾਜ਼ੇਟਿਵ ਆਉਣ ‘ਤੇ ਉਸ ਨੂੰ ਗਿਆਨ ਸਾਗਰ ਹਸਪਤਾਲ, ਬਨੂੜ ਭੇਜ ਦਿੱਤਾ ਗਿਆ ਹੈI

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।