ਲੁਧਿਆਣਾ ਵਿੱਚ ਕੋਰੋਨਾ ਕਹਿਰ, ਇੱਕ ਦਿਨ ਵਿੱਚ 28 ਮੌਤਾਂ

Corona-fury-in-Ludhiana

ਲਗਾਤਾਰ ਤੀਜੇ ਦਿਨ ਪੰਜਾਬ ਵਿੱਚ 190 ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਨਾਲ ਦਰਜ ਹੋਈ ਹੈ। 24 ਘੰਟੇ ਦੌਰਾਨ ਲੁਧਿਆਣਾ ਵਿੱਚ ਸਭ ਤੋਂ ਵੱਧ 28 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਵਿੱਚ ਹੁਣ ਤੱਕ 467539 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ 376465 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਪੰਜਾਬ ਅੰਦਰ ਮੌਤਾਂ ਦਾ ਕੁੱਲ੍ਹ ਅੰਕੜਾ 11111 ਹੋ ਗਿਆ ਹੈ। 9736 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 342 ਮਰੀਜ਼ ਗੰਭੀਰ ਹਨ ਅਤੇ ਵੈਂਟੀਲੇਟਰ ਤੇ ਹਨ।

ਪਿੱਛਲੇ 24 ਘੰਟੇ ਵਿੱਚ ਅੰਮ੍ਰਿਤਸਰ-19, ਬਰਨਾਲਾ-4, ਬਠਿੰਡਾ-20, ਫਰੀਦਕੋਟ-4, ਫਾਜ਼ਿਲਕਾ-8, ਫਿਰੋਜ਼ਪੁਰ-2, ਫਤਿਹਗੜ੍ਹ ਸਾਹਿਬ-4, ਗੁਰਦਾਸਪੁਰ-7, ਹੁਸ਼ਿਆਰਪੁਰ-8, ਜਲੰਧਰ-9, ਲੁਧਿਆਣਾ ਵਿੱਚ ਸਭ ਤੋਂ ਵੱਧ-28, ਕਪੂਰਥਲਾ-8, ਮਾਨਸਾ-7, ਐਸਏਐਸ ਨਗਰ-7, ਮੁਕਤਸਰ-9, ਪਠਾਨਕੋਟ-3, ਪਟਿਆਲਾ-20, ਰੋਪੜ-6, ਸੰਗਰੂਰ-14, ਐਸਬੀਐਸ ਨਗਰ-6 ਅਤੇ ਤਰਨਤਾਰਨ-4 ਲੋਕਾਂ ਦੀ ਮੌਤ ਦਰਜ  ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ