Badal Corona News: ਬਾਦਲਾਂ ਦੇ ਘਰ ਵਿੱਚ ਦਿੱਤੀ ਕੋਰੋਨਾ ਨੇ ਦਸਤਕ, 5 ਰਿਪੋਰਟਾਂ ਆਈਆਂ ਪੋਜ਼ੀਟਿਵ

corona-epidemic-badal-parkash-singh-badal-house
Badal Corona News: ਇਸ ਸਮੇ ਵੀ ਸਭ ਤੋਂ ਵੱਡੀ ਖ਼ਬਰ ਲੰਬੀ/ਮਲੋਟ ਹਲਕੇ ਤੋਂ ਆ ਰਹੀ ਹੈ। ਜਿਥੇ ਕੋਰੋਨਾ ਨੇ ਬਾਦਲਾਂ ਦੇ ਘਰ ਵਿੱਚ ਦਸਤਕ ਦੇ ਦਿੱਤੀ ਹੈ। ਸੂਬੇ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਸਿਖਰ ‘ਤੇ ਹੈ ਅਤੇ ਹੁਣ ਇਸ ਮਹਾਮਾਰੀ ਨੇ ਬਾਦਲਾਂ ਦੀ ਰਿਹਾਇਸ਼ ‘ਤੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤਾਜ਼ਾ ਆਈ ਪਹਿਲੀ ਰਿਪੋਰਟ ਵਿਚ 60 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਇਸ ਵਿਚ ਦਰਜਨ ਭਰ ਮਲੋਟ ਉਪ ਮੰਡਲ ਦੇ ਹਨ|

ਇਹ ਵੀ ਪੜ੍ਹੋ: Captain Amarinder Singh News: ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਪਤਾਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ

ਜਿਨ੍ਹਾਂ ਵਿਚੋਂ ਪੰਜ ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਉਪਰ ਤਾਇਤਾਨ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਹਨ। ਇਹ ਪੰਜੇ ਪੰਜਾਬ ਪੁਲਸ ਦੇ ਜਵਾਨ ਹਨ ਅਤੇ ਇਨ੍ਹਾਂ ਦੀ ਉਮਰ 26 ਸਾਲ ਤੋਂ ਲੈ ਕੇ 55 ਸਾਲ ਤੱਕ ਹੈ। ਜਾਣਕਾਰੀ ਅਨੁਸਾਰ ਮਲੋਟ ਵਿਖੇ ਇਕ ਸਵੀਟ ਸ਼ਾਪ ਮਾਲਕ ਪਿਉ-ਪੁੱਤਰ ਤੋਂ ਇਲਾਵਾ ਸਰਾਭਾ ਨਰਗ, ਗੁਰੂ ਨਾਨਕ ਨਗਰੀ ਅਤੇ ਮੇਨ ਬਾਜ਼ਾਰ ਨਾਲ ਸਬੰਧਤ ਇਕ ਇਕ ਮਰੀਜ਼ ਤੋਂ ਬਿਨਾਂ ਰਥੜੀਆਂ, ਕਿੱਲਿਆਵਾਲੀ ਅਤੇ ਸ਼ੇਖੂ ਵਿਚ ਨਵੇਂ ਕੇਸ ਆਏ ਹਨ। ਉਧਰ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਿਨਾਂ ਇਕ ਬਾਦਲ ਪਿੰਡ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੋ ਸੀ. ਐੱਸ. ਐੱਫ. ਦੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ