Punjab News: Corona ਦੇ ਅਜਿਹੇ ਮਾਹੌਲ ਵਿੱਚ ਪੰਜਾਬ ਦੇ ਇਸ ਨੌਜਵਾਨ ਨੇ ਕਾਇਮ ਕੀਤੀ ਮਿਸਾਲ

corona-crises-groom-bring-her-bride-on-tractor

Punjab News: ਕੋਰੋਨਾ ਵਾਇਰਸ ਦੌਰਾਨ ਸਾਦੇ ਵਿਆਹਾਂ ਦਾ ਦੌਰ ਪ੍ਰਚਲਿਤ ਹੋਇਆ ਹੈ। ਅਜਿਹੇ ‘ਚ ਕੁਰਾਲੀ ਦੇ ਨੇੜਲੇ ਪਿੰਡ ਬੰਨ੍ਹਮਾਜਰਾ ਦੇ ਨੌਜਵਾਨ ਨੇ ਸਾਦੇ ਤੇ ਨਿਵੇਕਲੇ ਢੰਗ ਨਾਲ ਵਿਆਹ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ। ਗੁਰਸਿਮਰਨ ਸਿੰਘ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਟਰੈਕਟਰ ‘ਤੇ ਲੈ ਕੇ ਆਇਆ ਹੈ। ਗੁਰਸਿਮਰਨਜੀਤ ਵਿਆਹ ‘ਚ ਸਿਰਫ਼ 20 ਰਿਸ਼ਤੇਦਾਰਾਂ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਕਪੂਰਥਲਾ ਵਿੱਚ Corona ਨੇ ਲਈ ਇੱਕ ਹੋਰ ਮਰੀਜ਼ ਦੀ ਜਾਨ

ਪਿੰਡ ਬੰਨ੍ਹਮਾਜਰਾ ਦੇ ਕਿਸਾਨ ਪਰਿਵਾਰ ਦੇ ਗੁਰਸਿਮਰਨਜੀਤ ਸਿੰਘ ਵਿਰਕ ਦਾ ਵਿਆਹ ਕੁਰਾਲੀ ਨਿਵਾਸੀ ਮਨਦੀਪ ਕੌਰ ਨਾਲ ਤੈਅ ਹੋਇਆ ਸੀ। ਕੋਵਿਡ-19 ‘ਚ ਪਾਬੰਦੀ ਦੌਰਾਨ ਗੁਰਸਿਮਰਨਜੀਤ ਬਰਾਤ ਲਈ ਮਹਿੰਗੀਆਂ ਗੱਡੀਆਂ ਲਿਜਾਣ ਦੀ ਥਾਂ ਆਪਣਾ ਟਰੈਕਟਰ ਫੁੱਲਾਂ ਨਾਲ ਸ਼ਿੰਗਾਰ ਕੇ ਖੁਦ ਚਲਾ ਕੇ ਕੁਰਾਲੀ ਪੁੱਜਿਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।