ਕੋਰੋਨਾ ਨੇ ਮੁੜ ਘੇਰਿਆ ਪੰਜਾਬ, 24 ਘੰਟਿਆਂ ‘ਚ 64 ਮੌਤਾਂ, 4,498 ਨਵੇਂ ਕੋਰੋਨਾ ਕੇਸ

Corona besieges Punjab again

ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਅੰਦਰ ਕੋਰੋਨਾ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ 64 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜਦਕਿ 4,498 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 32,499 ਹੋ ਗਈ ਹੈ।

ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -6, ਬਰਨਾਲਾ -1, ਬਠਿੰਡਾ -4, ਫਿਰੋਜ਼ਪੁਰ -3, ਗੁਰਦਾਸਪੁਰ -6, ਹੁਸ਼ਿਆਰਪੁਰ -4, ਜਲੰਧਰ -4,
ਕਪੂਰਥਲਾ -2, ਲੁਧਿਆਣਾ -6, ਮਾਨਸਾ -1, ਐਸ.ਏ.ਐਸ. ਨਗਰ -10, ਮੁਕਤਸਰ -2, ਪਠਾਨਕੋਟ -2, ਪਟਿਆਲਾ -7, ਰੋਪੜ -1, ਸੰਗਰੂਰ -1, ਅਤੇ ਤਰਨ ਤਾਰਨ -4 ਲੋਕਾਂ ਦੀ ਮੌਤ ਹੋਈ ਹੈ।  ਮੁਹਾਲੀ ਵਿੱਚ ਸਭ ਤੋਂ ਵੱਧ 10 ਮੌਤਾਂ ਦਰਜ ਹੋਈਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ