Corona in Mansa: ਪੰਜਾਬ ਵਿੱਚ Lockdown ਵਿੱਚ ਢਿੱਲ ਵਰਤਣ ਦੇ ਕਾਰਨ Corona ਧਾਰ ਸਕਦਾ ਹੈ ਮਹਾਂਮਾਰੀ ਦਾ ਰੂਪ

corona-become-epidemic-in-punjab-due-to-lax-use-in-lockdown

Corona in Mansa: ਪੰਜਾਬ ‘ਚ ਤੇਜ਼ੀ ਨਾਲ ਵੱਧ ਰਹੇ Corona ਪਾਜ਼ੇਟਿਵ ਕੇਸਾਂ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਕਰਫਿਊ ‘ਚ ਵੱਡੀਆਂ ਢਿੱਲਾਂ ਦੇਣ ਨਾਲ Corona ਮਹਾਂਮਾਰੀ ਸੂਬੇ ਦੇ ਲੋਕਾਂ ਲਈ ਖਤਰਨਾਕ ਮੋੜ ਲੈ ਸਕਦੀ ਹੈ, ਭਾਵੇਂ ਪੰਜਾਬ ਕੈਬਨਿਟ ਦੀ ਹਾਲ ਹੀ ‘ਚ ਹੋਈ ਮੀਟਿੰਗ ‘ਚ ਵੀ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੰਜਾਬ ਅੰਦਰ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਨਾਮਾਤਰ ਸੀ ਤਾਂ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਤੋੜਣ ਲਈ ਕਰਫਿਊ ਵਰਗਾ ਅਹਿਮ ਫੈਸਲਾ ਲੈ ਕੇ ਸਮੁੱਚੇ ਦੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ।

ਪਰ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਰਫਿਊ ਦੌਰਾਨ ਦਿੱਤੀਆਂ ਢਿੱਲਾਂ ਦਾ ਲੋਕਾਂ ਵਲੋਂ ਗਲਤ ਫਾਇਦਾ ਉਠਾ ਕੇ ਲੋਕ ਘਰਾਂ ‘ਚੋਂ ਬੇਮਤਲਬ ਬਾਹਰ ਨਿਕਲਣ ਲੱਗੇ ਹਨ। ਉਧਰ ਪੰਜਾਬ ਦਾ ਭਲਾ ਚਾਹੁੰਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਕੋਰੋਨਾ ਦੀ ਵਧ ਰਹੀ ਚੇਨ ਨੂੰ ਤੋੜਣ ਲਈ ਪੰਜਾਬ ਸਰਕਾਰ ਨੂੰ ਕੋਈ ਅਹਿਮ ਫੈਸਲਾ ਲੈ ਕੇ ਕੁੱਝ ਦਿਨ ਹੋਰ ਕਰਫਿਊ ਵਧਾ ਕੇ ਮਿਲਟਰੀ ਤਾਇਨਾਤ ਕਰ ਕੇ ਕੋਈ ਢਿੱਲ ਨਹੀਂ ਦੇਣੀ ਚਾਹੀਦੀ। ਪੰਜਾਬ ਮੰਤਰੀ ਮੰਡਲ ‘ਚ ਇਸ ਬਾਰੇ ਬੜੀ ਸੰਜੀਦਗੀ ਨਾਲ ਸਖਤ ਫੈਸਲਾ ਲੈਣਾ ਪਵੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।