ਕੋਰੋਨਾ ਪਾਬੰਦੀ ਚੰਡੀਗੜ੍ਹ ਵਿੱਚ 9 ਜੂਨ ਤੱਕ ਵਧਾਈ ਗਈ, ਦੁਕਾਨ ਖੋਲ੍ਹਣ ਦੇ ਘੰਟਿਆਂ ਵਿੱਚ ਇੱਕ ਘੰਟਾ ਦਾ ਵਾਧਾ ਕੀਤਾ ਗਿਆ

Corona ban extended till June 9 in Chandigarh

ਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ। ਇਹ ਪਾਬੰਦੀਆਂ 9 ਜੂਨ ਦੀ ਸਵੇਰ 9 ਵਜੇ ਤੱਕ ਵਧਾਈਆਂ ਗਈਆਂ ਹਨ। ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ।

ਸਾਰੀਆਂ ਦੁਕਾਨਾਂ ਹੁਣ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹਣਗੀਆਂ। ਸੈਲੂਨ ਤੇ ਬਾਰਬਰ ਸ਼ੋਪਸ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਪਰ ਸਿਰਫ ਬਾਲ ਕੱਟਣ ਦੀ ਹੀ ਛੂਟ ਦਿੱਤੀ ਗਈ ਹੈ।

ਜਿਮ ਤੇ ਪੂਲ ਅਜੇ ਵੀ ਬੰਦ ਰਹਿਣਗੇ। ਸਪੋਰਟਸਪਰਸਨ ਲਈ ਸਪੋਰਟਸ ਫੈਸੀਲੀਟਿਸ ਖੋਲ੍ਹ ਦਿੱਤੀਆਂ ਗਈਆਂ ਹਨ। ਪਰ ਸਖ਼ਤ ਗਾਈਡਲਾਈਨਜ਼ ਦਾ ਪਾਲਣ ਕਰਨਾ ਪਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ